ਤਿੰਨ ਅਣਪਛਾਤਿਆਂ ਨੇ ਗੱਡੀ ਖੋਹੀ
10:19 AM Nov 29, 2024 IST
Advertisement
ਪੱਤਰ ਪ੍ਰੇਰਕ
ਏਲਨਾਬਾਦ, 28 ਨਵੰਬਰ
ਪਿੰਡ ਪੋਹੜਕਾ ਕੋਲ ਬੀਤੀ ਰਾਤ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਇੱਕ ਪਿਕਅਪ ਗੱਡੀ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਸੁਖਬੀਰ ਸਿੰਘ ਵਾਸੀ ਚਾਈਆ ਥਾਣਾ ਰਾਵਤਸਰ (ਰਾਜਸਥਾਨ) ਨੇ ਦੱਸਿਆ ਕਿ ਉਸ ਨੇ ਆਪਣੇ ਮਾਮੇ ਗਜਾਨੰਦ ਵਾਸੀ ਨੌਹਰ (ਰਾਜਸਥਾਨ) ਨਾਲ ਮਿਲ ਕੇ ਕਰੀਬ ਇੱਕ ਮਹੀਨਾ ਪਹਿਲਾ ਸਾਂਝੀ ਨਵੀਂ ਪਿਕਅਪ ਗੱਡੀ ਖਰੀਦੀ ਸੀ ਅਤੇ ਸੁਰੇਸ਼ ਕੁਮਾਰ ਨੂੰ ਡਰਾਈਵਰ ਰੱਖਿਆ ਹੋਇਆ ਸੀ। ਲੰਘੀ ਰਾਤ ਡਰਾਈਵਰ ਦਾ ਫ਼ੋਨ ਆਇਆ ਕਿ ਪਿੰਡ ਪੋਹੜਕਾ ਕੋਲ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਗੱਡੀ ਖੋਹ ਕੇ ਸਿਰਸਾ ਵੱਲ ਭੱਜ ਗਏ ਹਨ। ਥਾਣਾ ਮੁਖੀ ਜਗਦੀਸ਼ ਚੰਦਰ ਨੇ ਦੱਸਿਆ ਕਿ ਪੁਲੀਸ ਨੇ ਪਿਕਅਪ ਗੱਡੀ ਪਿੰਡ ਕੰਵਰਪੁਰਾ ਥਾਣਾ ਨੇੜਿਓਂ ਬਰਾਮਦ ਕਰ ਲਈ ਹੈ ਅਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
Advertisement
Advertisement
Advertisement