ਖੇਤਾਂ ’ਚੋਂ ਇੱਕੋ ਰਾਤ ਤਿੰਨ ਟਰਾਂਸਫਾਰਮਰ ਚੋਰੀ
ਸ਼ਗਨ ਕਟਾਰੀਆ
ਜੈਤੋ, 23 ਅਗਸਤ
ਬੀਤੀ ਰਾਤ ਪਿੰਡ ਮੱਤਾ ਦੇ ਤਿੰਨ ਕਿਸਾਨਾਂ ਤੀਰਥ ਸਿੰਘ ਪੁੱਤਰ ਨਾਇਬ ਸਿੰਘ, ਦਰਸ਼ਨ ਕੁਮਾਰ ਪੁੱਤਰ ਜੀਤ ਰਾਮ ਅਤੇ ਜਗਦੇਵ ਸਿੰਘ ਪੁੱਤਰ ਅਜੈਬ ਸਿੰਘ ਦੇ ਖੇਤਾਂ ਵਿੱਚੋਂ ਟਰਾਂਸਫਾਰਮਰ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ।
ਕਿਸਾਨਾਂ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਗਏ ਤਾਂ ਉਨ੍ਹਾਂ ਦੇ ਟਰਾਂਸਫਾਰਮਰ ਮੋਟਰਾਂ ਤੋਂ ਗਾਇਬ ਸਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਆਗੂ ਬਲਵਿੰਦਰ ਸਿੰਘ ਮੱਤਾ ਨੇ ਇਸ ਘਟਨਾ ਨੂੰ ਪੁਲHਸ ਪ੍ਰਸ਼ਾਸਨ ਦੀ ਨਾਕਾਮੀ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਰਾਤ ਦਾ ਕਰਫ਼ਿਊ ਲਾਇਆ ਗਿਆ ਹੈ ਅਤੇ ਆਮ ਰਾਹਗੀਰਾਂ ਨੂੰ ਪੁਲੀਸ ਨਾਕਿਆਂ ’ਤੇ ਬੇਵਜ੍ਹਾ ਪੁੱਛ-ਪੜਤਾਲ ਕਰਕੇ ਖੱਜਲ-ਖੁਆਰ ਕਰਦੀ ਹੈ, ਪਰ ਦੂਜੇ ਪਾਸੇ ਚੋਰ ਧੜਾਧੜ ਬੇਖ਼ੌਫ਼ ਹੋ ਕੇ ਕਰਫ਼ਿਊ ਦਾ ਲਾਹਾ ਲੈਂਦਿਆਂ ਚੋਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਚੋਰਾਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਯੂਨੀਅਨ ਸੰਘਰਸ਼ ਕਰੇਗੀ। ਇਸ ਮੌਕੇ ਦਿਲਬਾਗ ਸਿੰਘ, ਬਲਦੇਵ ਸਿੰਘ, ਨੀਲਾ ਸਿੰਘ, ਭੋਲਾ ਸਿੰਘ ਆਦਿ ਕਿਸਾਨ ਹਾਜ਼ਰ ਸਨ।