ਮੰਦਰ ਵਿੱਚ ਚੋਰੀ ਕਰਨ ਵਾਲੇ ਤਿੰਨ ਕਾਬੂ
ਪੱਤਰ ਪ੍ਰੇਰਕ
ਕਾਹਨੂੰਵਾਨ, 2 ਸਤੰਬਰ
ਪਿੰਡ ਚੱਕ ਯਾਕੂਬ ਦੇ ਸ਼ਿਵ ਮੰਦਰ ਵਿਚ ਚੋਰੀ ਕਰਨ ਵਾਲੇ ਮਲਜ਼ਮ ਪੁਲੀਸ ਨੇ ਕਾਬੂ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਚੱਕ ਯਾਕੂਬ ਦੇ ਸ਼ਿਵ ਮੰਦਰ ਤੋਂ ਰਾਤ ਸਮੇਂ ਹੋਈ ਚੋਰੀ ਦੀ ਤਫ਼ਤੀਸ਼ ਤੋਂ ਬਾਅਦ ਚੋਰੀ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਸੰਦੀਪ ਮਸੀਹ, ਆਕਾਸ਼ ਮਸੀਹ ਅਤੇ ਸਰਬਜੀਤ ਸਿੰਘ ਵਾਸੀ ਪਿੰਡ ਭੱਟੀਆਂ ਸ਼ਾਮਲ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਾਲੀਆਂ ਝਪਟਣ ਦੇ ਦੋਸ਼ ਹੇਠ ਕੇਸ ਦਰਜ
ਫਗਵਾੜਾ (ਪੱਤਰ ਪ੍ਰੇਰਕ): ਇੱਥੇ ਸੈਰ ਕਰਦੀ ਇਕ ਔਰਤ ਦੀਆਂ ਵਾਲੀਆਂ ਝਪਟਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਪੰਕਜ ਬਾਂਸਲ ਪੁੱਤਰ ਸਤਨਰੈਣ ਬਾਂਸਲ ਵਾਸੀ ਨਿਊ ਪਟੇਲ ਨਗਰ ਨੇ ਦੱਸਿਆ ਕਿ ਉਹ ਆਪਣੀ ਮਾਤਾ ਕਿਰਨ ਬਾਲਾ ਨਾਲ ਮੁਹੱਲੇ ’ਚ ਸੈਰ ਕਰ ਰਿਹਾ ਸੀ ਤਾਂ ਅਚਾਨਕ ਇੱਕ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਤੇ ਉਸ ਦੀ ਮਾਤਾ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਇਸ ਸਬੰਧ ਵਿੱਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।