ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ-ਪਾਕਿ ਸਰਹੱਦ ਕੋਲ ਤਿੰਨ ਸ਼ੱਕੀ ਵਿਅਕਤੀ ਦਿਸੇ

06:15 AM Aug 29, 2024 IST

ਪੱਤਰ ਪ੍ਰੇਰਕ
ਪਠਾਨਕੋਟ, 28 ਅਗਸਤ
ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਛੌੜੀਆਂ ਵਿੱਚ ਅੱਜ ਤਿੰਨ ਸ਼ੱਕੀ ਵਿਅਕਤੀਆਂ ਦੇ ਦਿਖਾਈ ਦੇਣ ’ਤੇ ਤੁਰੰਤ ਪੁਲੀਸ ਹਰਕਤ ਵਿੱਚ ਆ ਗਈ। ਇਸੇ ਦੌਰਾਨ ਪੁਲੀਸ, ਕਮਾਂਡੋਜ਼ ਅਤੇ ਬੀਐੱਸਐੱਫ ਨੇ ਸਰਚ ਮੁਹਿੰਮ ਚਲਾ ਦਿੱਤੀ। ਪੁਲੀਸ ਨੇ ਡਰੋਨ ਰਾਹੀਂ ਵੀ ਸ਼ੱਕੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸ਼ਾਮ ਤੱਕ ਕੁਝ ਵੀ ਪੁਲੀਸ ਦੇ ਹੱਥ ਨਹੀਂ ਲੱਗਿਆ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਪਿੰਡ ਛੌੜੀਆਂ ਵਿੱਚ ਔਰਤ ਦੇ ਘਰ ਦਾ ਦਰਵਾਜ਼ਾ ਤਿੰਨ ਵਿਅਕਤੀਆਂ ਨੇ ਖੜਕਾਇਆ ਪਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਔਰਤ ਅਨੁਸਾਰ ਤਿੰਨਾਂ ਕੋਲ ਕੋਈ ਹਥਿਆਰ ਨਹੀਂ ਸੀ। ਔਰਤ ਨੇ ਆਂਢ-ਗੁਆਂਢ ਨੂੰ ਸੂਚਿਤ ਕੀਤਾ ਤਾਂ ਲੋਕ ਇਕੱਠੇ ਹੋ ਗਏ। ਇੰਨੇ ਨੂੰ ਤਿੰਨੇ ਸ਼ੱਕੀ ਦੌੜ ਗਏ ਤੇ ਗੰਨੇ ਦੇ ਖੇਤ ਵਿੱਚ ਜਾ ਵੜੇ। ਉਨ੍ਹਾਂ ਕਿਹਾ ਕਿ ਪੁਲੀਸ ਇਸ ਸਬੰਧੀ ਜਾਂਚ ਕਰ ਰਹੀ ਹੈ।

Advertisement

Advertisement