ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਠਾਨਕੋਟ ਦੇ ਨੀਮ ਪਹਾੜੀ ਪਿੰਡ ਫੰਗਤੋਲੀ ਵਿੱਚ ਮੁੜ ਦਿਖਾਈ ਦਿੱਤੇ ਤਿੰਨ ਸ਼ੱਕੀ

07:48 AM Jul 27, 2024 IST
ਡੀਐੱਸਪੀ ਰਵਿੰਦਰ ਸਿੰਘ ਰੂਬੀ ਪਿੰਡ ਫੰਗਤੋਲੀ ਵਿੱਚ ਲੋਕਾਂ ਤੋਂ ਜਾਣਕਾਰੀ ਹਾਸਲ ਕਰਦੇ ਹੋਏ।

ਐੱਨਪੀ ਧਵਨ
ਪਠਾਨਕੋਟ, 26 ਜੁਲਾਈ
ਜ਼ਿਲ੍ਹਾ ਪਠਾਨਕੋਟ ਦੇ ਮਾਮੂਨ ਮਿਲਟਰੀ ਸਟੇਸ਼ਨ ਨੇੜੇ ਨੀਮ ਪਹਾੜੀ ਪਿੰਡ ਫੰਗਤੋਲੀ ਦੇ ਖੁੜਲੀ ਮਾਤਾ ਮੰਦਰ ਨੇੜੇ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ 2 ਵਜੇ ਦੇ ਕਰੀਬ ਕੁਝ ਸ਼ੱਕੀ ਵਿਅਕਤੀ ਮੁੜ ਦੇਖੇ ਜਾਣ ਮਗਰੋਂ ਸੁਰੱਖਿਆ ਬਲਾਂ ਵੱਲੋਂ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦੱਸਣਯੋਗ ਹੈ ਕਿ 23 ਜੁਲਾਈ ਦੀ ਸ਼ਾਮ ਨੂੰ ਵੀ ਇਸੇ ਪਿੰਡ ਵਿੱਚ ਸੱਤ ਸ਼ੱਕੀ ਵਿਅਕਤੀ ਦੇਖੇ ਗਏ ਸਨ।
ਪਿੰਡ ਵਾਸੀ ਬਲਜੀਤ ਸਿੰਘ ਪੁੱਤਰ ਅੱਛਰ ਮੱਲ ਨੇ ਦੱਸਿਆ ਕਿ ਰਾਤ ਨੂੰ ਉਹ ਪਰਿਵਾਰ ਸਮੇਤ ਸੁੱਤਾ ਪਿਆ ਸੀ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਉਨ੍ਹਾਂ ਦਰਵਾਜ਼ਾ ਨਾ ਖੋਲ੍ਹਿਆ। ਉਸ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੀ ਗਿਣਤੀ 3 ਸੀ ਤੇ ਉਨ੍ਹਾਂ ਨੇ ਪਿੱਠੂ ਬੈਗ ਪਾਏ ਹੋਏ ਸਨ ਤੇ ਤੜਕੇ ਸਾਢੇ 4 ਵਜੇ ਉਹ ਪੱਛਮ ਦਿਸ਼ਾ ਵੱਲ ਸੰਘਣੇ ਜੰਗਲ ਵੱਲ ਚਲੇ ਗਏ। ਇਸੇ ਮੁਹੱਲੇ ਦੇ ਇੱਕ ਹੋਰ ਵਿਅਕਤੀ ਬੋਧ ਰਾਜ ਤੇ ਇੱਕ ਹੋਰ ਮਹਿਲਾ ਨੇ ਵੀ ਬੀਤੀ ਦੇਰ ਰਾਤ ਕੁਝ ਸ਼ੱਕੀਆਂ ਵੱਲੋਂ ਉਨ੍ਹਾਂ ਦੇ ਘਰਾਂ ਦੇ ਗੇਟ ਖੜਕਾਏ ਜਾਣ ਦੀ ਗੱਲ ਕਹੀ। ਜਾਣਕਾਰੀ ਮਿਲਣ ’ਤੇ ਪਠਾਨਕੋਟ ਦੀ ਸੀਆਈਡੀ ਇਕਾਈ ਦੇ ਡੀਐੱਸਪੀ ਰਵਿੰਦਰ ਰੂਬੀ ਤੇ ਹੋਰ ਏਜੰਸੀਆਂ ਦੇ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਸਬੰਧਤ ਪਿੰਡ ਵਾਸੀਆਂ ਤੋਂ ਪੁੱਛ ਪੜਤਾਲ ਕੀਤੀ। ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਰੋਲੀ, ਫੰਗਤੋਲੀ ਦੇ ਖੇਤਰ ਵਿੱਚ ਸ਼ੱਕੀ ਵਿਅਕਤੀਆਂ ਦੇ ਘੁੰਮਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਪਰ ਅਜੇ ਤੱਕ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ। ਸੁਰੱਖਿਆ ਬਲਾਂ ਦੀ ਸਾਂਝੀ ਟੀਮ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।

Advertisement

Advertisement