ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਦੇ ਮੇਅਰ ਵੱਲੋਂ ਤਿੰਨ ਸਬ-ਕਮੇਟੀਆਂ ਕਾਇਮ

08:43 AM Oct 02, 2024 IST

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 1 ਅਕਤੂਬਰ
ਚੰਡੀਗੜ੍ਹ ਮੇਅਰ ਕੁਲਦੀਪ ਕੁਮਾਰ ਨੇ ਆਪਣੀਆਂ ਅਖਤਿਆਰੀ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਕੌਂਸਲਰਾਂ ਦੀ ਅਗਵਾਈ ਹੇਠ ਤਿੰਨ ਸਬ-ਕਮੇਟੀਆਂ ਕਾਇਮ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਸਾਲ 2021 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮੌਜੂਦਾ ਨਿਗਮ ਹਾਊਸ ਦੇ ਕਾਰਜਕਾਲ ਦੌਰਾਨ ਸਬ-ਕਮੇਟੀਆਂ ਬਣਾਈਆਂ ਗਈਆਂ ਹਨ। ਆਮ ਤੌਰ ’ਤੇ ਜਨਵਰੀ ਮਹੀਨੇ ਵਿੱਚ ਨਵਾਂ ਮੇਅਰ ਬਣਨ ਤੋਂ ਬਾਅਦ ਵਿੱਤ-ਠੇਕਾ ਕਮੇਟੀ ਦੀ ਚੋਣ ਜਾਂ ਗਠਨ ਤੋਂ ਬਾਅਦ ਉਸੇ ਦਿਨ ਹਾਊਸ ਦੀ ਮੀਟਿੰਗ ਵਿੱਚ ਇਸ ਕਮੇਟੀ ਦਾ ਗਠਨ ਕੀਤਾ ਜਾਂਦਾ ਸੀ। ਮੇਅਰ ਵੱਲੋਂ ਬਣਾਈਆਂ ਗਈਆਂ ਕਮੇਟੀਆਂ ਵਿੱਚ ਸੜਕ, ਜਲ ਸਪਲਾਈ ਅਤੇ ਸੀਵਰੇਜ ਡਿਸਪੋਜ਼ਲ ਅਤੇ ਹਾਊਸ ਟੈਕਸ ਅਸੈਸਮੈਂਟ ਕਮੇਟੀ ਸ਼ਾਮਲ ਹਨ। ਗਠਜੋੜ ਦੇ ਕੌਂਸਲਰ ਸੁਮਨ ਦੇਵੀ, ਗੁਰਪ੍ਰੀਤ ਸਿੰਘ ਗਾਬੀ ਅਤੇ ਯੋਗੇਸ਼ ਢੀਂਗਰਾ ਨੂੰ ਇਨ੍ਹਾਂ ਕਮੇਟੀਆਂ ਦੀ ਕਮਾਂਡ ਸੌਂਪੀ ਗਈ ਹੈ।

Advertisement

Advertisement