ਭਾਰਤੀ ਮੂਲ ਦੇ ਤਿੰਨ ਨਾਮੀ ਸਿੰਗਾਪੁਰ ਨਿਵਾਸੀ ਸੰਸਦ ਲਈ ਹੋਣਗੇ ਨਾਮਜ਼ਦ
07:11 AM Jul 18, 2023 IST
Advertisement
ਸਿੰਗਾਪੁਰ, 17 ਜੁਲਾਈ
ਇੱਥੇ ਭਾਰਤੀ ਮੂਲ ਦੇ ਤਿੰਨ ਨਾਮੀਂ ਸਿੰਗਾਪੁਰ ਨਿਵਾਸੀਆਂ ਨੂੰ ਸੰਸਦ ਦੇ ਨਾਮਜ਼ਦ ਮੈਂਬਰ (ਐੱਨਐੱਮਪੀਜ਼) ਵਜੋਂ ਨਿਯੁਕਤ ਕੀਤਾ ਜਾਵੇਗਾ ਜੋ ਅਗਲੇ ਮਹੀਨੇ ਸਹੁੰ ਚੁੱਕਣਗੇ। ਨੌਂ ਨਾਮਜ਼ਦ ਐੱਮਪੀਜ਼ ’ਚ ਸਿੰਗਾਪੁਰ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਤੇ ਸਿੰਗਾਪੁਰ ਬਿਜ਼ਨਸ ਫੈੱਡਰੇਸ਼ਨ ਦੇ ਕੌਂਸਲ ਮੈਂਬਰ ਨੀਲ ਪਾਰੇਖ, ਨਿਮਿਤ ਰਜਨੀਕਾਂਤ, ਪਲੂਰਲ ਆਰਟ ਮੈਗਜ਼ੀਨ ਦੇ ਕੋ-ਫਾਊਂਡਰ ਚੰਦਰਦਾਸ ਤੇ ਨਾਨਯਾਂਗ ਬਿਜ਼ਨਸ ਸਕੂਲ ਦੀ ਕੋਰਸ ਕੋਆਰਡੀਨੇਟਰ ਊਸ਼ਾ ਰਾਨੀ ਤੇ ਵਕੀਲ ਰਾਜ ਜੋਸ਼ੂਆ ਥੌਮਸ ਦੇ ਨਾਂ ਸ਼ੁਮਾਰ ਹਨ। -ਪੀਟੀਆਈ
Advertisement
Advertisement
Advertisement