For the best experience, open
https://m.punjabitribuneonline.com
on your mobile browser.
Advertisement

ਡਾਕਟਰ ’ਤੇ ਹਮਲਾ ਕਰਕੇ ਗਹਿਣੇ ਲੁੱਟਣ ਵਾਲੇ ਤਿੰਨ ਲੁਟੇਰੇ ਕਾਬੂ

07:25 AM May 03, 2024 IST
ਡਾਕਟਰ ’ਤੇ ਹਮਲਾ ਕਰਕੇ ਗਹਿਣੇ ਲੁੱਟਣ ਵਾਲੇ ਤਿੰਨ ਲੁਟੇਰੇ ਕਾਬੂ
ਮੋਗਾ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸਐੱਸਪੀ ਵਿਵੇਕਸ਼ੀਲ ਸੋਨੀ ਤੇ ਹੋਰ ਅਧਿਕਾਰੀ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਮਈ
ਮੋਗਾ ਪੁਲੀਸ ਨੇ ਕਸਬਾ ਅਜੀਤਵਾਲ ਵਿੱਚ ਬੀਤੀ 23 ਅਪਰੈਲ ਨੂੰ ਤੜਕਸਾਰ ਪ੍ਰਾਈਵੇਟ ਡਾਕਟਰ ਨੂੰ ਪਿਸਤੌਲ ਦਿਖਾ ਕੇ ਅਤੇ ਹਮਲਾ ਕਰਕੇ ਗਹਿਣੇ ਲੁੱਟਣ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੁੱਟੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਲੁਟੇਰਿਆਂ ਨੇ ਡਾਕਟਰ ਨੂੰ ਵਾਰਦਾਤ ਸਮੇਂ ਜਿਹੜਾ ਪਿਸਤੌਲ ਦਿਖਾਇਆ ਸੀ ਉਹ ਖਿਡੌਣਾ ਪਿਸਤੌਲ ਸੀ ਜੋ ਪੁਲੀਸ ਨੇ ਬਰਾਮਦ ਕਰ ਲਿਆ ਹੈ। ਇਥੇ ਐੱਸਐੱਸਪੀ ਵਿਵੇਕਸ਼ੀਲ ਸੋਨੀ, ਟਰੇਨੀ ਆਈਪੀਐੱਸ ਅਰਵਿੰਦ ਮੀਨਾ, ਐੱਸਪੀ ਡੀ ਡਾ. ਬਾਲ ਕ੍ਰਿਸ਼ਨ ਸਿੰਗਲਾ, ਡੀਐੱਸਪੀ ਨਿਹਾਲਸਿਘ ਵਾਲਾ ਪਰਮਜੀਤ ਸਿੰਘ, ਡੀਐੱਸਪੀ ਸਿਟੀ ਰਵਿੰਦਰ ਸਿੰਘ, ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਕਾਬੂ ਕੀਤੇ ਗਏ ਲੁਟੇਰਿਆਂ ਦੀ ਪਛਾਣ ਦੁੱਧ ਡੇਅਰੀ ਸੰਚਾਲਕ ਅਸ਼ਵਨੀ ਕੁਮਾਰ ਆਸ਼ੂ, ਰਛਵੰਤ ਸਿੰਘ ਉਰਫ਼ ਲੱਲਾ ਅਤੇ ਅਨਾਇਤ ਮਸੀਹ ਸਾਰੇ ਵਾਸੀ ਮੋਗਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਸ਼ਵਨੀ ਕੁਮਾਰ ਆਸ਼ੂ ਖ਼ਿਲਾਫ਼ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 4 ਵਿਚ ਸੰਗੀਨ ਜ਼ੁਰਮ ਤੇ ਥਾਣਾ ਮਹਿਣਾ ਵਿਖੇ ਸ਼ਰਾਬ ਤਸਕਰੀ ਅਤੇ ਰਛਵੰਤ ਸਿੰਘ ਉਰਫ਼ ਲੱਲਾ ਖ਼ਿਲਾਫ਼ ਥਾਣਾ ਸਿਟੀ ਦੱਖਣੀ, ਮੋਗਾ ਵਿਖੇ ਚੋਰੀ ਦੋਸ਼ ਹੇਠ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਆਰਐਮਪੀ ਡਾਕਟਰ ਆਗਿਆਪਾਲ ਵਰਮਾ ਵਾਸੀ ਅਜੀਤਵਾਲ ਜੋ ਆਪਣੇ ਘਰ ਵਿਚ ਹੀ ਪ੍ਰੈਕਟਿਸ ਕਰਦਾ ਹੈ, ਉਸ ਦੇ ਕਾਰੋਬਾਰ ਬਾਰੇ ਸੂਹ ਸੀ ਅਤੇ ਉਹ 23 ਅਪਰੈਲ ਨੂੰ ਸਵੇਰੇ ਤੜਕਸਾਰ ਕਰੀਬ 4 ਵਜੇ ਡਾਕਟਰ ਦੇ ਘਰ ਮਰੀਜ਼ ਬਣ ਕੇ ਦਾਖਲ ਹੋਏ ਸਨ। ਮੁਲਜ਼ਮਾਂ ਨੇ ਦਰਵਾਜ਼ਾ ਖੁੱਲ੍ਹਦੇ ਹੀ ਡਾ. ਆਗਿਆਪਾਲ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਜਦੋਂ ਉਸ ਦਾ ਪੁੱਤਰ ਆਪਣੇ ਪਿਤਾ ਨੂੰ ਛੁਡਾਉਣ ਆਇਆ ਤਾਂ ਬਦਮਾਸ਼ਾਂ ਨੇ ਉਸ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਡਾਕਟਰ ਦੀ ਪਤਨੀ ਦੀ ਸੋਨੇ ਦੇ ਗਹਿਣੇ ਚੇਨ, ਚੂੜੀਆਂ ਅਤੇ ਕੰਨਾਂ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰਿਆਂ ਦੀ ਵਾਰਦਾਤ ਸੀਸੀਟੀਵੀ ਕੈਮਰਿਆ ਵਿੱਚ ਕੈਦ ਹੋ ਗਈ। ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×