ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਕਾਬੂ

10:09 AM Sep 24, 2024 IST

ਪੱਤਰ ਪ੍ਰੇਰਕ
ਕਾਹਨੂੰਵਾਨ, 23 ਸਤੰਬਰ
ਪੁਲਸ ਵੱਲੋਂ ਤਿੰਨ ਲੁਟੇਰੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲ ਸਠਿਆਲੀ ਤੋਂ ਤਿੰਨ ਲੁਟੇਰੇ ਫੜੇ ਹਨ। ਇਨ੍ਹਾਂ ਨੇ ਇਲਾਕੇ ਵਿੱਚ ਕਈ ਥਾਵਾਂ ਉੱਤੇ ਲੁੱਟਾਂ ਕੀਤੀਆਂ ਹਨ। ਬੀਤੇ ਦਿਨ ਤਿੰਨ ਲੁਟੇਰਿਆਂ ਵੱਲੋਂ ਪਰਵਾਸੀ ਮਜ਼ਦੂਰ ਤੋਂ ਇੱਕ ਮੋਬਾਈਲ ਫ਼ੋਨ ਅਤੇ 2 ਹਜ਼ਾਰ ਰੁਪਏ ਨਕਦ ਖੋਹ ਲਏ ਸਨ। ਵਾਰਦਾਤਾਂ ਵਿੱਚ ਸ਼ਾਮਲ ਰਿੰਕੂ ਮਸੀਹ, ਕਾਕਾ ਅਤੇ ਹੀਰਾ ਵਾਸੀ ਕਾਲਾ ਬਾਲਾ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਚੋਰੀ ਦਾ ਮੋਟਰਸਾਈਕਲ, ਇੱਕ ਮੋਬਾਇਲ ਫ਼ੋਨ ਅਤੇ 2000 ਰੁਪਏ ਨਕਦ ਬਰਾਮਦ ਕਰ ਲਏ ਗਏ ਹਨ।

Advertisement

Advertisement