For the best experience, open
https://m.punjabitribuneonline.com
on your mobile browser.
Advertisement

ਨਕਲੀ ਪਿਸਤੌਲ ਸਮੇਤ ਤਿੰਨ ਲੁਟੇਰੇ ਗ੍ਰਿਫ਼ਤਾਰ

08:49 AM Apr 12, 2024 IST
ਨਕਲੀ ਪਿਸਤੌਲ ਸਮੇਤ ਤਿੰਨ ਲੁਟੇਰੇ ਗ੍ਰਿਫ਼ਤਾਰ
Advertisement

ਰਵਿੰਦਰ ਰਵੀ
ਬਰਨਾਲਾ, 11 ਅਪਰੈਲ
ਪੁਲੀਸ ਨੇ ਪਿਛਲੇ ਦਿਨੀਂ ਦਿਨ ਦਿਹਾੜੇ ਕਾਲਜ ਰੋਡ ’ਤੇ ਦੁਕਾਨਦਾਰ ਤੋਂ ਪਿਸਤੌਲ ਦੀ ਨੌਕ ’ਤੇ ਕੀਤੀ ਲੁੱਟ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਅਲਟੋ ਕਾਰ, ਨਗਦੀ­ ਮੋਬਾਈਲ ਫੋਨ, ਸੋਨੇ ਦੇ ਗਹਿਣੇ ਤੇ ਨਕਲੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਐਸਪੀ (ਡੀ) ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਪਿਛਲੇ ਦਿਨੀ ਪੱਕਾ ਕਾਲਜ ਰੋਡ ’ਤੇ ਸਪੇਅਰ ਪਾਰਟਸ ਦੀ ਦੁਕਾਨ ਦੇ ਮਾਲਕ ਜੀਵਨ ਕੁਮਾਰ (ਪੱਖੋ ਵਾਲੇ) ਤੋਂ ਇੱਕ ਅਲਟੋ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਹਥਿਆਰ ਦਾ ਡਰਾਵਾ ਦੇ ਕੇ ਉਸ ਦੇ ਗੱਲੇ ਵਿੱਚ ਪਈ ਕਰੀਬ 5-6 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਸਨ। ਪੁਲੀਸ ਨੇ ਦੁਕਾਨ ਮਾਲਕ ਜੀਵਨ ਕੁਮਾਰ ਦੇ ਬਿਆਨ ’ਤੇ 5 ਅਪਰੈਲ ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲੁੱਟ-ਖੋਹ ਕਰਨ ਵਾਲਿਆਂ ਨੂੰ ਫੜਨ ਲਈ ਡੀ.ਐਸ.ਪੀ (ਸਿਟੀ) ਸਤਬੀਰ ਸਿੰਘ ਬੈਂਸ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਦੀ ਅਗਵਾਈ ਥਾਣਾ ਸਿਟੀ ਬਰਨਾਲਾ-1 ਦੇ ਐਸ.ਐਚ.ਓ ਇੰਸਪੈਕਟਰ ਜਸਵਿੰਦਰ ਸਿੰਘ ਤੇ ਪੁਲੀਸ ਚੌਕੀ ਬੱਸ ਸਟੈਂਡ ਬਰਨਾਲਾ ਦੇ ਇੰਚਾਰਜ ਚਰਨਜੀਤ ਸਿੰਘ ਕਰ ਰਹੇ ਸਨ। ਉਨ੍ਹਾਂ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਸਵਿੰਦਰ ਸਿੰਘ ਉਰਫ ਨਿੱਕਾ ਵਾਸੀ ਮਾਛੀਕੇ­ ਗੁਰਪ੍ਰੀਤ ਸਿੰਘ ਗੋਪੀ ਵਾਸੀ ਬੁੱਟਰ ਕਲਾਂ ਤੇ ਅਮਨਦੀਪ ਸਿੰਘ ਵਾਸੀ ਬੁੱਟਰ ਕਲਾਂ (ਮੋਗਾ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤੀ ਗਈ ਅਲਟੋ ਕਾਰ, ਇੱਕ ਖਿਡਾਉਣਾ ਪਿਸਤੌਲ, ਸੋਨੇ ਦੇ ਟੋਪਸ, ਇੱਕ ਕੋਕਾ, ਇੱਕ ਮੋਬਾਈਲ ਤੇ 5000 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ।

Advertisement

Advertisement
Author Image

Advertisement
Advertisement
×