ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਰਾਨ ਵਿਚ ਤਿੰਨ ਪੰਜਾਬੀ ਲਾਪਤਾ

09:27 PM May 28, 2025 IST
featuredImage featuredImage
ਫੋਟੋ: ਐਕਸ
ਉਜਵਲ ਜਲਾਲੀ
Advertisement

ਨਵੀਂ ਦਿੱਲੀ, 28 ਮਈ

ਪੰਜਾਬ ਨਾਲ ਸਬੰਧਤ ਤਿੰਨ ਭਾਰਤੀ ਨਾਗਰਿਕ ਇਰਾਨ ਵਿਚ 1 ਮਈ ਤੋਂ ਲਾਪਤਾ ਹਨ। ਤਹਿਰਾਨ ਸਥਿਤ ਭਾਰਤੀ ਅੰਬੈਸੀ ਨੇ ਇਰਾਨੀ ਅਥਾਰਿਟੀਜ਼ ਨਾਲ ਰਾਬਤਾ ਕਰਕੇ ਭਾਰਤੀ ਨਾਗਰਿਕਾਂ ਨੂੰ ਲੱਭਣ ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਮਦਦ ਮੰਗੀ ਹੈ। ਲਾਪਤਾ ਪੰਜਾਬੀਆਂ ਦੀ ਪਛਾਣ ਸੰਗਰੂਰ ਦੇ ਹੁਸਨਪ੍ਰੀਤ ਸਿੰਘ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਜਸਪਾਲ ਸਿੰਘ ਤੇ ਹੁਸ਼ਿਆਰਪੁਰ ਦੇ ਅੰਮ੍ਰਿਤਪਾਲ ਸਿੰਘ ਵਜੋਂ ਦੱਸੀ ਗਈ ਹੈ।

Advertisement

ਪਰਿਵਾਰਕ ਮੈਂਬਰਾਂ ਅਨੁਸਾਰ, ਤਿੰਨਾਂ ਨੂੰ ਪੰਜਾਬ ਸਥਿਤ ਇੱਕ ਏਜੰਟ ਨੇ ਦੁਬਈ-ਇਰਾਨ ਰਸਤੇ ਆਸਟਰੇਲੀਆ ਲਿਜਾਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੂੰ ਅੱਗੇ ਦੀ ਯਾਤਰਾ ਤੋਂ ਪਹਿਲਾਂ ਇਰਾਨ ਵਿੱਚ ਰਿਹਾਇਸ਼ ਦਾ ਭਰੋਸਾ ਦਿੱਤਾ ਗਿਆ ਸੀ। ਹਾਲਾਂਕਿ, ਇਰਾਨ ਵਿੱਚ ਉਤਰਨ ਤੋਂ ਥੋੜ੍ਹੀ ਦੇਰ ਬਾਅਦ ਇਨ੍ਹਾਂ ਨੂੰ ਕਥਿਤ ਅਗਵਾ ਕਰ ਲਿਆ ਗਿਆ।

ਰਿਪੋਰਟਾਂ ਅਨੁਸਾਰ ਅਗਵਾਕਾਰਾਂ ਨੇ ਉਨ੍ਹਾਂ ਦੀ ਰਿਹਾਈ ਲਈ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਪਰਿਵਾਰ ਨੂੰ ਇੱਕ ਪਰੇਸ਼ਾਨ ਕਰਨ ਵਾਲੀ ਵੀਡੀਓ ਵੀ ਭੇਜੀ ਜਿਸ ਵਿੱਚ ਤਿੰਨਾਂ ਨੂੰ ਪੀਲੀਆਂ ਰੱਸੀਆਂ ਨਾਲ ਬੰਨ੍ਹਿਆ ਹੋਇਆ ਦਿਖਾਇਆ ਗਿਆ ਹੈ ਤੇ ਉਨ੍ਹਾਂ ਦੀਆਂ ਬਾਹਾਂ ਤੋਂ ਖੂਨ ਵਗ ਰਿਹਾ ਹੈ।

ਸਬੰਧਤ ਪਰਿਵਾਰਾਂ ਦਾ 11 ਮਈ ਤੋਂ ਪੀੜਤਾਂ ਨਾਲ ਕੋਈ ਸਿੱਧਾ ਸੰਪਰਕ ਨਹੀਂ ਹੋਇਆ ਹੈ ਅਤੇ ਸੰਚਾਰ ਸਿਰਫ਼ ਅਗਵਾਕਾਰਾਂ ਦੇ ਫ਼ੋਨਾਂ ਰਾਹੀਂ ਕੀਤੀਆਂ ਗਈਆਂ ਕਾਲਾਂ ਤੱਕ ਸੀਮਤ ਸੀ। ਹੁਸ਼ਿਆਰਪੁਰ ਦਾ ਏਜੰਟ, ਜਿਸ ਨੇ ਇਨ੍ਹਾਂ ਲਈ ਯਾਤਰਾ ਦਾ ਪ੍ਰਬੰਧ ਕੀਤਾ ਸੀ, ਕਥਿਤ ਤੌਰ ’ਤੇ ਲਾਪਤਾ ਹੈ। ਇਸ ਕਰਕੇ ਸਥਿਤੀ ਹੋਰ ਵੀ ਗੁੰਝਲਦਾਰ ਬਣ ਗਈ ਹੈ।

ਭਾਰਤੀ ਦੂਤਾਵਾਸ ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ਮੁਤਾਬਕ ਲਾਪਤਾ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੂਤਾਵਾਸ ਨੂੰ ਉਨ੍ਹਾਂ ਦੇ ਲਾਪਤਾ ਹੋਣ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਇਰਾਨੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ। ਪਰਿਵਾਰਾਂ ਨੂੰ ਕੀਤੇ ਜਾ ਰਹੇ ਯਤਨਾਂ ਬਾਰੇ ਅਪਡੇਟ ਰੱਖਿਆ ਜਾ ਰਿਹਾ ਹੈ। ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ X ’ਤੇ ਇਕ ਪੋਸਟ ਵਿਚ ਕਿਹਾ, ‘‘ਦੂਤਾਵਾਸ ਨੇ ਇਸ ਮਾਮਲੇ ਨੂੰ ਇਰਾਨੀ ਅਧਿਕਾਰੀਆਂ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਅਤੇ ਬੇਨਤੀ ਕੀਤੀ ਹੈ ਕਿ ਲਾਪਤਾ ਭਾਰਤੀਆਂ ਦਾ ਤੁਰੰਤ ਪਤਾ ਲਗਾਇਆ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਅਸੀਂ ਪਰਿਵਾਰਕ ਮੈਂਬਰਾਂ ਨੂੰ ਦੂਤਾਵਾਸ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਨਿਯਮਿਤ ਤੌਰ ’ਤੇ ਅਪਡੇਟ ਵੀ ਕਰ ਰਹੇ ਹਾਂ।’’

ਭਾਰਤ ਸਰਕਾਰ ਭਾਵੇਂ ਆਪਣੇ ਲਾਪਤਾ ਨਾਗਰਿਕਾਂ ਨੂੰ ਲੱਭਣ ਲਈ ਤੇਜ਼ੀ ਨਾਲ ਕਾਰਵਾਈ ਵਾਸਤੇ ਦਬਾਅ ਪਾ ਰਹੀ ਹੈ, ਪਰ ਇਰਾਨੀ ਅਧਿਕਾਰੀਆਂ ਨੇ ਅਜੇ ਤੱਕ ਲਾਪਤਾ ਹੋਣ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

 

 

Advertisement