ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਂਦਰੀ ਜੇਲ੍ਹ ਵਿੱਚੋਂਂ ਭੱਜਣ ਦੇ ਦੋਸ਼ ਹੇਠ ਤਿੰਨ ਕੈਦੀ ਨਾਮਜ਼ਦ

06:49 PM Jun 29, 2023 IST

ਟ੍ਰਿਬਿਉੂਨ ਨਿਉੂਜ਼ ਸਰਵਿਸ

Advertisement

ਅੰਮ੍ਰਿਤਸਰ, 28 ਜੂਨ

ਸਥਾਨਕ ਕੇਂਦਰੀ ਜੇਲ੍ਹ ਦੀ ਬੈਰਕ ਨੂੰ ਸੰਨ੍ਹ ਲਾ ਕੇ ਅਤੇ ਛੱਤ ‘ਤੇ ਚੜ੍ਹ ਕੇ ਭੱਜਣ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਕੈਦੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਨੂੰ ਜੇਲ੍ਹ ਪ੍ਰਸ਼ਾਸਨ ਨੇ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਤੀਜੇ ਨੂੰ ਮੁੱਢਲੀ ਜਾਂਚ ਤੋਂ ਬਾਅਦ ਨਾਮਜ਼ਦ ਕੀਤਾ ਹੈ। ਇਨ੍ਹਾਂ ਦੀ ਸ਼ਨਾਖ਼ਤ ਆਕਾਸ਼ਦੀਪ ਸਿੰਘ, ਰਿੰਕੂ ਅਤੇ ਅੰਗਰੇਜ਼ ਸਿੰਘ ਵਜੋਂ ਹੋਈ ਹੈ।

Advertisement

ਜਾਣਕਾਰੀ ਮੁਤਾਬਕ ਇਨ੍ਹਾਂ ਨੇ ਬੈਰਕ ਦੀ ਕੰਧ ਵਿੱਚ ਸੰਨ੍ਹ ਲਾਉਣ ਵਾਸਤੇ ਗ੍ਰਿੱਲ ਦੇ ਸਰੀਏ ਦੀ ਵਰਤੋਂ ਕੀਤੀ ਹੈ। ਇਹ ਘਟਨਾ 23 ਤੇ 24 ਜੂਨ ਦੀ ਦਰਮਿਆਨੀ ਰਾਤ ਦੀ ਹੈ ਪਰ ਇਸ ਮਾਮਲੇ ਵਿੱਚ ਕੱਲ੍ਹ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਦਰਜ ਕੀਤੇ ਕੇਸ ਵਿਚ ਇੱਥੇ ਤਾਇਨਾਤ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਰਾਤ ਨਸ਼ਾ ਛਡਾਊ ਕੇਂਦਰ ਦੇ ਨੇੜੇ ਉਸ ਨੇ ਕੁਝ ਹਰਕਤ ਦੇਖੀ ਤੇ ਬੈਰਕ ਦੇ ਪਿਛਲੇ ਪਾਸੇ ਕੁਝ ਆਵਾਜ਼ਾਂ ਵੀ ਸੁਣੀਆਂ। ਉਹ ਜਦੋਂ ਮੌਕੇ ‘ਤੇ ਗਿਆ ਤਾਂ ਉਸ ਨੇ ਨਸ਼ਾ ਛੁਡਾਊ ਬੈਰਕ ਦੀ ਛੱਤ ‘ਤੇ ਇੱਕ ਕੈਦੀ ਨੂੰ ਦੇਖਿਆ ਤੇ ਤੁਰੰਤ ਅਲਾਰਮ ਵਜਾਇਆ। ਇਸ ਤੋਂ ਬਾਅਦ ਇੱਕ ਹੋਰ ਕੈਦੀ ਬੈਰਕ ਦੀ ਕੰਧ ਵਿੱਚ ਕੀਤੀ ਮੋਰੀ ਰਾਹੀਂ ਉਸ ਵਿੱਚ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੋਵਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਤੇ ਬਾਅਦ ਵਿੱਚ ਮੁੱਢਲੀ ਜਾਂਚ ਦੌਰਾਨ ਉਨ੍ਹਾਂ ਕੋਲੋਂ ਕੀਤੀ ਪੜਤਾਲ ਦੌਰਾਨ ਇਸ ਵਿੱਚ ਸ਼ਾਮਲ ਉਨ੍ਹਾਂ ਦੇ ਤੀਜੇ ਸਾਥੀ ਦੀ ਸ਼ਮੂਲੀਅਤ ਦਾ ਵੀ ਖ਼ੁਲਾਸਾ ਹੋਇਆ।

ਪੁਲੀਸ ਨੇ ਇਸ ਸਬੰਧ ਵਿੱਚ ਕੇਸ ਦਰਜ ਕੀਤਾ ਹੈ।

Advertisement
Tags :
ਕੇਂਦਰੀਕੈਦੀਜੇਲ੍ਹਤਿੰਨਦੋਸ਼ਨਾਮਜ਼ਦਭੱਜਣਵਿੱਚੋਂ
Advertisement