For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਵਿੱਚ ਸੜਕ ਹਾਦਸੇ ’ਚ ਭਾਰਤੀ ਮੂਲ ਦੇ ਤਿੰਨ ਜਣਿਆਂ ਦੀ ਮੌਤ

07:41 AM Aug 19, 2024 IST
ਅਮਰੀਕਾ ਵਿੱਚ ਸੜਕ ਹਾਦਸੇ ’ਚ ਭਾਰਤੀ ਮੂਲ ਦੇ ਤਿੰਨ ਜਣਿਆਂ ਦੀ ਮੌਤ
Advertisement

ਹਿਊਸਟਨ, 18 ਅਗਸਤ
ਅਮਰੀਕਾ ਦੇ ਟੈਕਸਸ ਸੂਬੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਟੈਕਸਸ ਦੇ ਲੈਂਪਾਸਾਸ ਕਾਊਂਟੀ ਨੇੜੇ ਬੁੱਧਵਾਰ ਨੂੰ ਵਾਪਰਿਆ। ਆਸਟਿਨ ਅਮੈਰੀਕਨ ਸਟੇਟਸਮੈਨ ਦੀ ਰਿਪੋਰਟ ਅਨੁਸਾਰ ਕਾਰ ਹਾਦਸੇ ਦੌਰਾਨ ਅਰਵਿੰਦ ਮਨੀ (45), ਉਸ ਦੀ ਪਤਨੀ ਪ੍ਰਦੀਪਾ ਅਰਵਿੰਦ (40) ਅਤੇ ਉਨ੍ਹਾਂ ਦੀ 17 ਸਾਲਾ ਧੀ ਐਂਡਰਿਲ ਅਰਵਿੰਦ ਵਾਸੀ ਲਿਏਂਡਰ ਦੀ ਮੌਤ ਹੋ ਗਈ। ਪਰਿਵਾਰ ਵਿੱਚ ਇਕਲੌਤਾ 14 ਸਾਲਾ ਪੁੱਤਰ ਆਦਿਰਿਅਨ ਬਚਿਆ ਹੈ, ਜੋ ਹਾਦਸੇ ਸਮੇਂ ਗੱਡੀ ਵਿੱਚ ਉਨ੍ਹਾਂ ਨਾਲ ਨਹੀਂ ਬੈਠਾ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement