ਲਸ਼ਕਰ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫ਼ਤਾਰ
06:47 AM Jan 10, 2025 IST
ਕੁਲਗਾਮ ਵਿੱਚ ਕਾਬੂ ਕੀਤੇ ਦਹਿਸ਼ਤਗਰਦਾਂ ਤੇ ਉਨ੍ਹਾਂ ਤੋਂ ਬਰਾਮਦ ਹਥਿਆਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੁਰੱਖਿਆ ਮੁਲਾਜ਼ਮ। -ਫੋਟੋ: ਪੀਟੀਆਈ
ਸ੍ਰੀਨਗਰ, 9 ਜਨਵਰੀ
ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਉਹ ਜ਼ਿਲ੍ਹੇ ’ਚ ਕੋਈ ਵੱਡੀ ਦਹਿਸ਼ਤੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ’ਚ ਸਨ। ਪੁਲੀਸ ਤਰਜਮਾਨ ਨੇ ਕਿਹਾ ਕਿ ਤਿੰਨਾਂ ਖ਼ਿਲਾਫ਼ ਯੂਏਪੀਏ ਤਹਿਤ ਜ਼ਿਲ੍ਹੇ ਦੇ ਕਾਇਮੋਹ ਪੁਲੀਸ ਸਟੇਸ਼ਨ ’ਚ ਕੇਸ ਦਰਜ ਕੀਤਾ ਗਿਆ ਹੈ। ਤਿੰਨਾਂ ਦੀ ਪਛਾਣ ਉਬੈਦ ਖੁਰਸ਼ੀਦ ਖਾਂਡੇ, ਮਕਸੂਦ ਅਹਿਮਦ ਭੱਟ ਅਤੇ ਉਮਰ ਬਸ਼ੀਰ ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਪੁਲੀਸ, ਫੌਜ ਅਤੇ ਸੀਆਰਪੀਐੱਫ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਤਿੰਨਾਂ ਨੂੰ ਗ ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਦੋ ਏਕੇ ਰਾਈਫ਼ਲਾਂ, ਏਕੇ ਸੀਰੀਜ਼ ਦੀਆਂ ਅੱਠ ਮੈਗਜ਼ੀਨਾਂ, 217 ਰੌਂਦ, ਪੰਜ ਹੱਥਗੋਲੇ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। -ਪੀਟੀਆਈ
Advertisement
Advertisement