ਸੜਕ ਹਾਦਸਿਆਂ ਵਿੱਚ ਤਿੰਨ ਜਣੇ ਜ਼ਖ਼ਮੀ
08:42 AM May 24, 2024 IST
Advertisement
ਚੰਡੀਗੜ੍ਹ:
Advertisement
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਵਾਪਰੇ ਤਿੰਨ ਸੜਕ ਹਾਦਸਿਆਂ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਚੰਡੀਗੜ੍ਹ ਪੁਲੀਸ ਨੇ ਵੀ ਤਿੰਨਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਸੈਕਟਰ-20/30 ਦੇ ਲਾਈਟ ਪੁਆਇੰਟ ’ਤੇ ਵਾਪਰੀ ਹੈ। ਜਿੱਥੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵੱਜਣ ਕਰਕੇ ਸਕੂਟਰੀ ਸਵਾਰ ਮੋਹਿਤ ਕੁਮਾਰ ਵਾਸੀ ਸੈਕਟਰ-20 ਦੇ ਸੱਟਾਂ ਵਜੀਆਂ, ਦੂਜੀ ਘਟਨਾ ਜੋ ਸੈਕਟਰ-26 ਵਿੱਚ ਸੀਸੀਈਟੀ ਕਾਲਜ ਦੇ ਗੇਟ ’ਤੇ ਵਾਪਰੀ ਹੈ ਇਸ ਦੌਰਾਨ ਐਕਟਿਵਾ ਚਾਲਕ ਕਰਨ ਵੋਹਰਾ ਦੇ ਸੱਟਾਂ ਵਜੀਆਂ ਤੇ ਉਸ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਹੈ। ਤੀਜੀ ਘਟਨਾ ਸੈਕਟਰ-26 ਲਾਈਟ ਪੁਆਇੰਟ ’ਤੇ ਵਾਪਰੀ ਹੈ। ਇਸ ਦੌਰਾਨ ਕਾਰ ਦੀ ਲਪੇਟ ਵਿੱਚ ਆਉਣ ਨਾਲ ਕਿਸ਼ਨਗੜ੍ਹ ਦੀ ਰਹਿਣ ਵਾਲੀ 12 ਸਾਲਾ ਬੱਚੀ ਦੇ ਸੱਟਾ ਵੱਜੀਆਂ। -ਟਨਸ
Advertisement