For the best experience, open
https://m.punjabitribuneonline.com
on your mobile browser.
Advertisement

ਦੋ ਭਗੌੜਿਆਂ ਸਣੇ ਤਿੰਨ ਜਣੇ ਗ੍ਰਿਫ਼ਤਾਰ

07:48 AM Dec 11, 2023 IST
ਦੋ ਭਗੌੜਿਆਂ ਸਣੇ ਤਿੰਨ ਜਣੇ ਗ੍ਰਿਫ਼ਤਾਰ
ਤਲਾਸ਼ੀ ਮੁਹਿੰਮ ਦੌਰਾਨ ਪੁਲੀਸ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲੈਂਦੀ ਹੋਈ। -ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 10 ਦਸੰਬਰ
ਪੁਲੀਸ ਨੇ ਤਲਾਸ਼ੀ ਮੁਹਿੰਮ ਦੌਰਾਨ ਦੋ ਭਗੌੜਿਆਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 6 ਜਣਿਆਂ ਨੂੰ 110 ਸੀ.ਆਰ.ਪੀ.ਸੀ ਤਹਿਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 70 ਗ੍ਰਾਮ ਹੈਰੋਇਨ ਅਤੇ 600 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਜ਼ਿਲ੍ਹਾ ਪੁਲੀਸ ਮੁਖੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਖ਼ਤਾ ਗੁਪਤ ਸੂਚਨਾਵਾਂ ’ਤੇ ਕਾਰਵਾਈ ਕਰਦਿਆਂ ਪੁਲੀਸ ਟੀਮਾਂ ਨੇ ਸੀਏਐੱਸਓ ਅਪਰੇਸ਼ਨ ਤਹਿਤ ਵੱਖ-ਵੱਖ ਡਰੱਗ ਹੌਟਸਪੌਟਸ ’ਤੇ ਛਾਪਾ ਮਾਰਿਆ ਜਿਸ ਦੌਰਾਨ ਭਜਨ ਸਿੰਘ ਵਾਸੀ ਭੁਰਥਲਾ ਮੰਡੇਰ, ਜੋ ਪਿਛਲੇ ਐਨਡੀਪੀਐਸ ਕੇਸ ਵਿੱਚ ਲੋੜੀਂਦਾ ਸੀ, ਸਥਾਨਕ ਨਵਾਬ ਕਲੋਨੀ ਵਾਸੀ ਨਸੀਮ ਅਖ਼ਤਰ, ਜੋ ਮੰਦਰ ’ਚ ਚੋਰੀ ਦੇ ਮਾਮਲੇ ਵਿੱਚ ਅਦਾਲਤ ਦੁਆਰਾ ਭਗੌੜਾ ਕਰਾਰ ਦਿੱਤਾ ਗਿਆ ਸੀ, ਅਜੈ ਸਿੰਘ ਵਾਸੀ ਅੰਧੇਰਾ ਵੇਹੜਾ, ਨਸ਼ਿਆਂ ਦੇ ਮਾਮਲੇ ਵਿੱਚ ਮੁਹੰਮਦ ਸ਼ਹਿਜ਼ਾਦ ਅਤੇ ਮੁਹੰਮਦ ਸ਼ਮਸ਼ਾਦ ਦੋਵੇਂ ਵਾਸੀ ਧੋਬ ਘਾਟ ਮੁਹੱਲਾ ਅਤੇ ਹੋਰਨਾਂ ਤਿੰਨ ਜਣਿਆਂ ਨੂੰ 200-200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ।
ਸ੍ਰੀ ਖੱਖ ਨੇ ਕਿਹਾ ਕਿ 110 ਸੀ.ਆਰ.ਪੀ.ਸੀ ਦੇ ਤਹਿਤ ਮਾਲੇਰਕੋਟਲਾ ਪੁਲੀਸ ਨਸ਼ਿਆਂ ਦੀ ਸਪਲਾਈ ਚੇਨ ਨੂੰ ਰੋਕਣ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਆਦਤਨ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।

Advertisement

Advertisement
Author Image

Advertisement
Advertisement
×