ਅੱਗ ਦੀ ਅਫ਼ਵਾਹ ਕਰਕੇ ਸਾਸਾਰਾਮ ਇੰਟਰਸਿਟੀ ਐਕਸਪ੍ਰੈੱਸ ’ਚੋਂ ਕੁੱਦੇ ਯਾਤਰੀ, ਤਿੰਨ ਦੀ ਮਾਲ ਗੱਡੀ ਹੇਠ ਆਉਣ ਕਾਰਨ ਮੌਤ
10:56 PM Jun 14, 2024 IST
ਨਵੀਂ ਦਿੱਲੀ, 14 ਜੂਨ
ਸਾਸਾਰਾਮ ਇੰਟਰਸਿਟੀ ਐਕਸਪ੍ਰੈੱਸ ਵਿਚ ਅੱਜ ਸ਼ਾਮੀਂ ਅੱਗ ਲੱਗਣ ਦੀ ਅਫ਼ਵਾਹ ਕਰਕੇ ਕੁਝ ਯਾਤਰੀਆਂ ਨੇ ਰੇਲਗੱਡੀ ’ਚੋਂ ਛਾਲ ਮਾਰ ਦਿੱਤੀ ਤੇ ਉਹ ਨਾਲ ਦੀ ਪੱਟੜੀ ’ਤੇ ਚੱਲ ਰਹੀ ਮਾਲਗੱਡੀ ਦੀ ਚਪੇਟ ਵਿਚ ਆ ਗਏ। ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕੁਝ ਜ਼ਖ਼ਮੀ ਦੱਸੇ ਜਾਂਦੇ ਹਨ। ਧਨਬਾਦ ਮੰਡਲ ਦੇ ਮੰਡਲ ਰੇਲ ਪ੍ਰਬੰਧਕ ਨੇ ਦੱਸਿਆ ਕਿ ਇਹ ਘਟਨਾ ਰਾਤ ਅੱਠ ਵਜੇ ਧਨਬਾਦ ਮੰਡਲ ਦੇ ਕੁਮੰਡੀਹ ਰੇਲਵੇ ਸਟੇਸ਼ਨ ਦੀ ਹੈ। -ਪੀਟੀਆਈ
Advertisement
Advertisement