ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਰਜ਼ੀ ਤਸਦੀਕ ਕਰਨ ਦੇ ਦੋਸ਼ ਹੇਠ ਰਸੂਲੜਾ ਦੇ ਤਿੰਨ ਨੰਬਰਦਾਰ ਬਰਖ਼ਾਸਤ

08:50 AM Sep 21, 2024 IST

ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਸਤੰਬਰ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਗਲਤ ਸ਼ਨਾਖਤ ਕਰਨ ਦੇ ਦੋਸ਼ ਹੇਠ ਰਸੂਲੜਾ ਦੇ ਤਿੰਨ ਨੰਬਰਦਾਰਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਇੱਥੋਂ ਦੀ ਤਤਕਾਲੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ 29 ਅਗਸਤ ਨੂੰ ਪੱਤਰ ਜਾਰੀ ਕਰ ਕੇ ਕਿਹਾ ਗਿਆ ਸੀ ਕਿ ਨੰਬਰਦਾਰ ਚਰਨ ਸਿੰਘ, ਸ਼ੇਰ ਸਿੰਘ ਤੇ ਰਾਜਿੰਦਰ ਸਿੰਘ ਨੇ ਪਿੰਡ ਦੇ ਹੀ ਸ਼ਿਕਾਇਤਕਰਤਾ ਜਸਵੀਰ ਸਿੰਘ ਦੇ ਦਾਦੇ ਦਾ ਨਾਂ ਅਜਮੇਰ ਸਿੰਘ ਫਰਜ਼ੀ ਤੇ ਗਲਤ ਤਸਦੀਕ ਕੀਤਾ ਹੈ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ, ਜੋ ਗੰਭੀਰ ਮਸਲਾ ਹੈ। ਸ਼ਿਕਾਇਤਕਰਤਾ ਵੱਲੋਂ ਤਹਿਸੀਲਦਾਰ ਖੰਨਾ ਨੂੰ ਦਰਖਾਸਤ ਦਿੱਤੀ ਗਈ ਸੀ ਕਿ ਉਸ ਨੇ 2018 ਵਿੱਚ ਪਿੰਡ ਰਸੂਲੜਾ ਦੀ ਪੰਚਾਇਤ ਚੋਣ ਲਈ ਸਰਪੰਚੀ ਵਜੋਂ ਫਾਰਮ ਭਰੇ ਸਨ, ਜਿਸ ਵਿੱਚ ਇਨ੍ਹਾਂ ਨੰਬਰਦਾਰਾਂ ਨੇ ਉਸ ਦੇ ਦਾਦੇ ਦੀ ਗਲਤ ਸ਼ਨਾਖਤ ਕੀਤੀ ਸੀ।

Advertisement

Advertisement