For the best experience, open
https://m.punjabitribuneonline.com
on your mobile browser.
Advertisement

ਮੁਕਾਬਲੇ ਵਿੱਚ ਤਿੰਨ ਨਕਸਲੀ ਹਲਾਕ

07:45 AM May 26, 2024 IST
ਮੁਕਾਬਲੇ ਵਿੱਚ ਤਿੰਨ ਨਕਸਲੀ ਹਲਾਕ
Advertisement

ਰਾਏਪੁਰ/ਬੀਜਾਪੁਰ/ਨਵੀਂ ਦਿੱਲੀ, 25 ਮਈ
ਛੱਤੀਸਗੜ੍ਹ ਦੇ ਦੱਖਣੀ ਬਸਤਰ ਖੇਤਰ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਨਕਸਲੀ ਮਾਰੇ ਗਏ। ਪੁਲੀਸ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਵਿੱਚ ਦੋ ਅਤੇ ਇਸ ਦੇ ਨਾਲ ਲੱਗਦੇ ਸੁਕਮਾ ਜ਼ਿਲ੍ਹੇ ਵਿੱਚ ਇੱਕ ਨਕਸਲੀ ਮਾਰਿਆ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਵਿੱਚ ਡਿਸਟਿਕ ਰਿਜ਼ਰਵ ਗਾਰਡ (ਗਾਰਡ) ਦੀ ਟੀਮ ਨਕਸਲ ਵਿਰੋਧੀ ਮੁਹਿੰਮ ਚਲਾ ਰਹੀ ਸੀ। ਇਸ ਦੌਰਾਨ ਮਿਰਤੁਰ ਥਾਣੇ ਅਧੀਨ ਪੈਂਦੇ ਜੱਪੇਮਾਰਕਾ-ਕਾਮਕਨਰ ਪਿੰਡਾਂ ਨੇੜੇ ਜੰਗਲ ਵਿੱਚ ਗੋਲੀਬਾਰੀ ਹੋਈ। ਮੁਕਾਬਲੇ ਮਗਰੋਂ ਦੋ ਨਕਸਲੀਆਂ ਦੀਆਂ ਲਾਸ਼ਾਂ, ਹਥਿਆਰ, ਵਾਈਰਲੈੱਸ ਸੈੱਟ, ਬੈਗ, ਵਰਦੀ, ਦਵਾਈਆਂ ਅਤੇ ਹੋਰ ਰੋਜ਼ਾਨਾ ਦੀ ਵਰਤੋਂ ਦਾ ਸਾਮਾਨ ਬਰਾਮਦ ਹੋਇਆ ਹੈ। ਦੂਜਾ ਮੁਕਾਬਲਾ ਸੁਕਮਾ ਜ਼ਿਲ੍ਹੇ ਦੇ ਬੈਲਪੋਚਾ ਪਿੰਡ ਨੇੜੇ ਜੰਗਲੀ ਪਹਾੜੀ ਇਲਾਕੇ ਵਿੱਚ ਹੋਇਆ। ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਅੱਜ 33 ਨਕਸਲੀਆਂ ਨੇ ਸੁਰੱਖਿਆ ਬਲਾਂ ਅੱਗੇ ਆਤਮਸਮਰਪਣ ਕਰ ਦਿੱਤਾ। ਇਨ੍ਹਾਂ ਵਿੱਚੋਂ ਤਿੰਨ ਨਕਸਲੀਆਂ ਦੇ ਸਿਰ ’ਤੇ ਕੁੱਲ ਪੰਜ ਲੱਖ ਰੁਪਏ ਦਾ ਇਨਾਮ ਸੀ। ਇਸੇ ਦੌਰਾਨ ਐੱਨਆਈਏ ਨੇ ਪੁਲੀਸ ਮੁਖਬਰ ਹੋਣ ਦੇ ਸ਼ੱਕ ਹੇਠ ਤਿੰਨ ਨਾਗਰਿਕਾਂ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਤਿੰਨ ਨਕਸਲੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਸਾਨੂ ਰਾਮ ਅਤਲਾਮੀ ਉਰਫ਼ ਸੁਨੀਲ, ਸੁਰੇਸ਼ ਕਤਲਾਮੀ ਉਰਫ਼ ਕਚਲਾਮੀ ਅਤੇ ਸ਼ੰਕਰ ਨਰੇਟੀ ਵਜੋਂ ਹੋਈ ਹੈ। -ਪੀਟੀਆਈ

Advertisement

ਨਕਸਲੀ ਮੁਕਾਬਲੇ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ: ਕਾਂਗਰਸ

ਰਾਏਪੁਰ: ਵਿਰੋਧੀ ਧਿਰ ਕਾਂਗਰਸ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ 10 ਮਈ ਨੂੰ ਨਕਸਲੀਆਂ ਨਾਲ ਹੋਏ ਮੁਕਾਬਲੇ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੁਕਾਬਲੇ ਵਿੱਚ 12 ਨਕਸਲੀ ਮਾਰੇ ਗਏ ਸਨ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਹ ਮੁਕਾਬਲਾ ਫਰਜ਼ੀ ਸੀ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾਈ ਕਾਂਗਰਸ ਪ੍ਰਧਾਨ ਦੀਪਕ ਬੈਜ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮੁਕਾਬਲੇ ਸਬੰਧੀ ਪੁਲੀਸ ’ਤੇ ਲਾਏ ਦੋਸ਼ ਗੰਭੀਰ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×