For the best experience, open
https://m.punjabitribuneonline.com
on your mobile browser.
Advertisement

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਹਲਾਕ

08:05 AM Feb 26, 2024 IST
ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਹਲਾਕ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਕਾਂਕੇਰ (ਛੱਤੀਸਗੜ੍ਹ), 25 ਫਰਵਰੀ
ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਮਾਰੇ ਗਏ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ। ਜਾਣਕਾਰੀ ਅਨੁਸਾਰ ਪੁਲੀਸ ਨੂੰ ਨਕਸਲੀਆਂ ਦੇ ਇਕੱਠੇ ਹੋਣ ਦੀ ਸੂਹ ਮਿਲੀ ਸੀ ਜਿਸ ਦੇ ਆਧਾਰ ’ਤੇ ਪੁਲੀਸ ਜਾਂਚ ਸ਼ੁਰੂ ਕੀਤੀ। ਇਸੇ ਦੌਰਾਨ ਕੋਯਾਲੀਬੇਦਾ ਦੇ ਜੰਗਲੀ ਇਲਾਕੇ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਕਾਂਕੇਰ ਦੇ ਐਸਪੀ ਇੰਦਰਾ ਕਲਿਆਨ ਐਲਸੇਲਾ ਨੇ ਦੱਸਿਆ ਕਿ ਪੁਲੀਸ ਅਤੇ ਬੀਐਸਐਫ਼ ਦੀ ਸਾਂਝੀ ਟੀਮ ਦੇ ਨਕਸਲੀਆਂ ਨਾਲ ਹੋਏ ਮੁਕਾਬਲੇ ’ਚ ਤਿੰਨ ਨਕਸਲੀ ਮਾਰੇ ਗਏ। ਮੁਕਾਬਲੇ ਵਾਲੀ ਥਾਂ ਤੋਂ ਪੁਲੀਸ ਨੂੰ ਦੋ ਬੰਦੂਕਾਂ ਮਿਲੀਆਂ ਹਨ ਜਦੋਂ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਐਸਪੀ ਨੇ ਕਿਹਾ ਕਿ ਇਹ ਮੁਕਾਬਲਾ ਜ਼ਿਲ੍ਹੇ ਦੇ ਕੋਯਾਲੀਬੇਦਾ ਇਲਾਕੇ ’ਚ ਹੋਇਆ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਡੀਆਰਜੀ ਦੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਇਕ ਨਕਸਲੀ ਮਾਰਿਆ ਗਿਆ ਸੀ। ਛੱਤੀਸਗੜ੍ਹ ਪੁਲੀਸ ਅਨੁਸਾਰ ਇਹ ਮੁਕਾਬਲਾ ਬੁਰਕਲਾਨਕਾ ਦੇ ਜੰਗਲਾਂ ਵਿੱਚ ਹੋਇਆ ਸੀ।
ਇਸੇ ਤਰ੍ਹਾਂ ਇਥੇ ਬੀਜਾਪੁਰ ਜ਼ਿਲ੍ਹੇ ਵਿੱਚ ਛੱਤੀਸਗੜ੍ਹ ਆਰਮਡ ਫੋਰਸ (ਸੀਏਐਫ) ਦਾ ਇੱਕ ਹੈੱਡ ਕਾਂਸਟੇਬਲ ਐਤਵਾਰ ਨੂੰ ਨਕਸਲੀਆਂ ਵੱਲੋਂ ਲਗਾਏ ਗਏ ਪ੍ਰੈਸ਼ਰ ਇੰਪ੍ਰੋਵਾਈਜ਼ਡ ਐਕਸਪਲੋਸਿਵ ਯੰਤਰ (ਆਈਈਡੀ) ਦੇ ਧਮਾਕੇ ਵਿੱਚ ਮਾਰਿਆ ਗਿਆ। ਪੁਲੀਸ ਨੇ ਕਿਹਾ ਕਿ ਇਹ ਘਟਨਾ ਨਕਸਲ ਪ੍ਰਭਾਵਿਤ ਜ਼ਿਲ੍ਹੇ ਵਿੱਚ ਮਿਰਤੂਰ ਵਿੱਚ ਮਿਰਤੂਰ ਪੁਲੀਸ ਸਟੇਸ਼ਨ ਦੀ ਸੀਮਾ ਅਧੀਨ ਬੇਚਪਾਲ ਪਦਮਪਾਰਾ ਪਿੰਡ ਦੇ ਨੇੜੇ ਦੁਪਹਿਰ ਕਰੀਬ 3.30 ਵਜੇ ਵਾਪਰੀ ਜਦੋਂ ਸੀਏਐਫ ਦੀ ਇੱਕ ਟੀਮ ਇੱਕ ਖੇਤਰ ਵਿੱਚ ਜਾਂਚ ਮੁਹਿੰਮ ਲਈ ਨਿਕਲ ਰਹੀ ਸੀ। ਉਨ੍ਹਾਂ ਦੱਸਿਆ ਕਿ ਇਹ ਆਪਰੇਸ਼ਨ ਬੇਚਪਾਲ ਪੁਲੀਸ ਕੈਂਪ ਤੋਂ ਕੁਤੁਲਪਾੜਾ ਪਿੰਡ ਵੱਲ ਸ਼ੁਰੂ ਕੀਤਾ ਗਿਆ ਸੀ। -ਏਜੰਸੀ

Advertisement

Advertisement
Advertisement
Author Image

Advertisement