ਸੁੱਕੇ ਮੇਵੇ ਲੁੱਟਣ ਦੇ ਮਾਮਲੇ ’ਚ ਤਿੰਨ ਹੋਰ ਕਾਬੂ
08:40 AM Sep 19, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਸਤੰਬਰ
ਦਿਹਾਤੀ ਪੁਲੀਸ ਨੇ 4 ਸਤੰਬਰ ਨੂੰ ਪਿੰਡ ਇੱਬਨ ਕਲਾਂ ਵਿੱਚ ਕੋਲਡ ਸਟੋਰ ਵਿੱਚ ਸੁੱਕੇ ਮੇਵੇ ਲੁੱਟਣ ਦੇ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਸਾਹਿਲ ਸਿੰਘ ਵਾਸੀ ਪਿੰਡ ਆਸਲ ਫਿਰੋਜ਼ਪੁਰ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਇਸ ਮਾਮਲੇ ਵਿੱਚ ਚਾਰ ਮਲਜ਼ਮਾਂ ਵਿੱਚੋਂ ਜ਼ੀਰਾ ਦੇ ਇੱਕ ਅਪਰਾਧੀ ਠਾਣਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਹੋਰਨਾਂ ਵਿਅਕਤੀਆਂ ਵਿੱਚ ਜ਼ੀਰਾ ਦਾ ਪਰਵੀਨ ਸਿੰਘ, ਗੁਰਦਾਸਪੁਰ ਦਾ ਜਸਵਿੰਦਰ ਕੁਮਾਰ ਅਤੇ ਆਦਮਪੁਰ ਦਾ ਰਵਿੰਦਰ ਸਿੰਘ ਸ਼ਾਮਲ ਹੈ। ਠਾਣਾ ਸਿੰਘ ਖ਼ਿਲਾਫ਼ 11 ਅਪਰਾਧਿਕ ਕੇਸ ਦਰਜ ਹਨ, ਜਦਕਿ ਜਸਵਿੰਦਰ ਅਤੇ ਰਵਿੰਦਰ ਖ਼ਿਲਾਫ਼ ਵੀ ਇੱਕ-ਇੱਕ ਕੇਸ ਦਰਜ ਹੈ। ਪੁਲੀਸ ਨੇ ਲੁੱਟੇ ਸੁੱਕੇ ਮੇਵੇ ਤੇ ਕਰਿਆਨੇ ਦਾ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।
Advertisement
Advertisement
Advertisement