For the best experience, open
https://m.punjabitribuneonline.com
on your mobile browser.
Advertisement

ਪਟਿਆਲਾ ਜੇਲ੍ਹ ’ਚੋਂ ਤਿੰਨ ਮੋਬਾਈਲ ਬਰਾਮਦ

09:55 PM Jun 29, 2023 IST
ਪਟਿਆਲਾ ਜੇਲ੍ਹ ’ਚੋਂ ਤਿੰਨ ਮੋਬਾਈਲ ਬਰਾਮਦ
Advertisement

ਪੱਤਰ ਪ੍ਰੇਰਕ

Advertisement

ਪਟਿਆਲਾ, 24 ਜੂਨ

ਇਥੋਂ ਦੀ ਕੇਂਦਰੀ ਜੇਲ੍ਹ ‘ਚੋਂ ਅੱਜ ਤਿੰਨ ਮੋਬਾਈਲ ਫੋਨ ਤੇ ਬੈਟਰੀਆਂ ਬਰਾਮਦ ਹੋਈਆਂ ਹਨ। ਥਾਣਾ ਤ੍ਰਿਪੜੀ ਦੇ ਇੰਚਾਰਜ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਦੀ ਤਲਾਸ਼ੀ ਲੈਣ ‘ਤੇ ਇਕ ਮੋਬਾਈਲ ਤੇ ਏਅਰਟੈੱਲ ਕੰਪਨੀ ਦਾ ਸਿਮ ਬਰਾਮਦ ਹੋਇਆ। ਇਹ ਸਮਾਨ ਬੈਰਕ ਨੰਬਰ ਚਾਰ ਦੇ ਪਿਛਲੇ ਪਾਸੇ ਜ਼ਮੀਨ ਵਿੱਚ ਦੱਬਿਆ ਹੋਇਆ ਸੀ। ਇਸੇ ਤਰ੍ਹਾਂ ਇਕ ਹੋਰ ਮੋਬਾਈਲ ਬਿਨਾਂ ਬੈਟਰੀ ਤੇ ਸਿਮ ਕਾਰਡ ਵੀ ਬਰਾਮਦ ਹੋਇਆ। ਜੇਲ੍ਹ ਅਧਿਕਾਰੀ ਅਨੁਸਾਰ ਬੈਰਕ ਨੰਬਰ-3 ਵਿੱਚੋਂ ਇਹ ਫੋਨ ਬਰਾਮਦ ਹੋਇਆ। ਤਲਾਸ਼ੀ ਦੌਰਾਨ ਬੈਗ ਵਿੱਚੋਂ ਇਕ ਹੋਰ ਮੋਬਾਈਲ ਤੇ ਵੋਡਾਫੋਨ ਕੰਪਨੀ ਦਾ ਸਿਮ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੁਝ ਥਾਵਾਂ ‘ਤੇ ਜੇਲ੍ਹ ਅਮਲੇ ਨੂੰ ਵੀ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਪਰ ਫੋਨ ਤੇ ਨਸ਼ਿਆਂ ਦੀ ਬਰਾਮਦੀ ਲਗਾਤਾਰ ਹੋ ਰਹੀ ਹੈ।

Advertisement
Tags :
Advertisement
Advertisement
×