For the best experience, open
https://m.punjabitribuneonline.com
on your mobile browser.
Advertisement

ਤਿੰਨ ਲਾਪਤਾ ਬੱਚੀਆਂ ਪੁਲੀਸ ਨੇ ਲੱਭ ਕੇ ਮਾਪਿਆਂ ਹਵਾਲੇ ਕੀਤੀਆਂ

08:45 PM Jun 23, 2023 IST
ਤਿੰਨ ਲਾਪਤਾ ਬੱਚੀਆਂ ਪੁਲੀਸ ਨੇ ਲੱਭ ਕੇ ਮਾਪਿਆਂ ਹਵਾਲੇ ਕੀਤੀਆਂ
Advertisement

ਸੰਤੋਖ ਗਿੱਲ

Advertisement

ਮੁੱਲਾਂਪੁਰ ਦਾਖਾ, 8 ਜੂਨ

ਲੁਧਿਆਣਾ (ਦਿਹਾਤੀ) ਪੁਲੀਸ ਨੇ ਗ਼ਰੀਬ ਭੱਠਾ ਮਜ਼ਦੂਰ ਪਰਿਵਾਰਾਂ ਦੀਆਂ ਤਿੰਨ ਲਾਪਤਾ ਬੱਚੀਆਂ ਜਲੰਧਰ ਰੇਲਵੇ ਪੁਲੀਸ ਦੀ ਮਦਦ ਨਾਲ 24 ਘੰਟੇ ਵਿੱਚ ਹੀ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤੀਆਂ। ਥਾਣਾ ਦਾਖਾ ਅਧੀਨ ਪਿੰਡ ਗਹੌਰ ਵਿੱਚ ਹੇਮ ਰਾਜ ਦੇ ਭੱਠੇ ‘ਤੇ ਕੰਮ ਕਰਦੇ ਪਰਵਾਸੀ ਮਜ਼ਦੂਰ ਸਚਿਨ ਕੁਮਾਰ ਦੀ 8 ਸਾਲਾ ਧੀ ਜਾਨਵੀ ਅਤੇ ਗੁਆਂਢੀ ਪ੍ਰਵੀਨ ਦੀ 12 ਸਾਲਾ ਧੀ ਅੰਜਲੀ ਅਤੇ 6 ਸਾਲਾ ਆਰੂਸੀ (ਦੋਵੇਂ ਸਕੀਆਂ ਭੈਣਾਂ) ਜੋ ਮੰਗਲਵਾਰ ਬਾਅਦ ਦੁਪਹਿਰ ਘਰੋਂ ਲਾਗੇ ਹੀ ਜ਼ਾਹਿਰ ਬਲੀ ਦੀ ਦਰਗਾਹ ‘ਤੇ ਮੱਥਾ ਟੇਕਣ ਗਈਆਂ ਸੀ ਅਤੇ ਉਸ ਸਮੇਂ ਤੋਂ ਬਾਅਦ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਮਿਲੀ ਸੀ। ਸਚਿਨ ਕੁਮਾਰ ਵੱਲੋਂ ਥਾਣਾ ਦਾਖਾ ਵਿੱਚ ਇਸ ਦੀ ਸੂਚਨਾ ਮਿਲਣ ਬਾਅਦ ਪੁਲੀਸ ਨੇ ਜਲੰਧਰ ਤੋਂ ਤਿੰਨੋਂ ਨਾਬਾਲਗ ਬੱਚੀਆਂ ਬਰਾਮਦ ਕਰ ਲਈਆਂ ਅਤੇ ਥਾਣਾ ਦਾਖਾ ਪੁਲੀਸ ਨੇ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ।

ਨਵਨੀਤ ਸਿੰਘ ਬੈਂਸ ਜ਼ਿਲ੍ਹਾ ਪੁਲੀਸ ਮੁਖੀ ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਉਪ ਪੁਲੀਸ ਕਪਤਾਨ ਜਸਬਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਇੰਸਪੈਕਟਰ ਦਲਜੀਤ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਨੇ ਜਲੰਧਰ ਰੇਲਵੇ ਪੁਲੀਸ ਦੀ ਮਦਦ ਨਾਲ ਗੁੰਮ ਹੋਈਆਂ ਲੜਕੀਆਂ ਨੂੰ ਬਰਾਮਦ ਕੀਤੀਆਂ। ਦਾਖਾ ਪੁਲੀਸ ਵੱਲੋਂ ਸੂਚਨਾ ਮਿਲਦੇ ਸਾਰ ਜਾਰੀ ਕੀਤੇ ਪੋਸਟਰਾਂ ਦੇ ਆਧਾਰ ‘ਤੇ ਲੜਕੀਆਂ ਨੂੰ ਲੱਭ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸ਼ਿਕਾਇਤ ਮਿਲਣ ਬਾਅਦ ਧਾਰਾ 346 ਅਧੀਨ ਮੁਕੱਦਮਾ ਦਰਜ ਕਰ ਕੇ ਘਟਨਾ ਦੀ ਜਾਂਚ ਆਰੰਭ ਕੀਤੀ ਗਈ ਸੀ। ਗੁੰਮਸ਼ੁਦਾ ਬੱਚੀਆਂ ਦੀਆਂ ਤਸਵੀਰਾਂ ਵੇਰਵੇ ਸਮੇਤ ਸਾਰੇ ਥਾਣਿਆਂ ਨੂੰ ਜਾਰੀ ਕਰ ਦਿੱਤੀਆਂ ਗਈਆਂ। ਵੀਰਵਾਰ ਦੁਪਹਿਰ ਸਮੇਂ ਲੜਕੀਆਂ ਜਲੰਧਰ ਰੇਲਵੇ ਪੁਲੀਸ ਵੱਲੋਂ ਬਰਾਮਦ ਕਰ ਲਈਆਂ ਗਈਆਂ। ਥਾਣੇਦਾਰ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਬੱਚੀਆਂ ਨੂੰ ਜਲੰਧਰ ਤੋਂ ਲੈ ਕੇ ਪਹੁੰਚੀ। ਉਪ ਪੁਲੀਸ ਕਪਤਾਨ ਜਸਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ, ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਨਾਬਾਲਗ ਬੱਚੀਆਂ ਜ਼ਾਹਿਰ ਬਲੀ ਦੀ ਦਰਗਾਹ ਬੱਦੋਵਾਲ ਤੋਂ ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਕਿਵੇਂ ਪਹੁੰਚ ਗਈਆਂ ਇਸ ਸਵਾਲ ਦੇ ਜਵਾਬ ਦੀ ਤਲਾਸ਼ ਲਈ ਦਾਖਾ ਪੁਲੀਸ ਹਾਲੇ ਤੱਕ ਸਫਲ ਨਹੀਂ ਹੋ ਸਕੀ।

Advertisement
Advertisement
Advertisement
×