For the best experience, open
https://m.punjabitribuneonline.com
on your mobile browser.
Advertisement

ਲੁਟੇਰਾ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

09:53 AM Apr 09, 2024 IST
ਲੁਟੇਰਾ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਸ਼ਾਹਕੋਟ, 8 ਅਪਰੈਲ
ਕਾਰ ਸਵਾਰ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਮਹਿਤਪੁਰ ਦੀ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਡੀਐੱਸਪੀ ਸ਼ਾਹਕੋਟ ਅਮਨਦੀਪ ਸਿੰਘ ਨੇ ਦੱਸਿਆ ਕਿ ਮਹਿਤਪੁਰ ਪੁਲੀਸ ਕੋਲ ਪਵਿੱਤਰ ਸਿੰਘ ਵਾਸੀ ਮਹਿਸਮਪੁਰ ਅਤੇ ਬਵਨਜੀਤ ਸਿੰਘ ਵਾਸੀ ਸਮਸ਼ਾਬਾਦ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਇਕ ਬਿਨਾਂ ਨੰਬਰੀ ਸਵਿਫਟ ਕਾਰ ਵਿੱਚ ਸਵਾਰ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਨਕਦੀ ਤੇ ਮੋਬਾਈਲ ਖੋਹੇ ਹਨ। ਡੀਐੱਸਪੀ ਨੇ ਦੱਸਿਆ ਕਿ ਮਹਿਤਪੁਰ ਪੁਲੀਸ ਨੇ ਉਕਤ ਘਟਨਾਵਾਂ ਦੀ ਜਾਂਚ ਕਰਦਿਆਂ ਗੁਰਵਿੰਦਰ ਸਿੰਘ ਉਰਫ ਗੈਬੀ ਵਾਸੀ ਜਾਗੋ ਸੰਘਾ, ਸੁਖਰਾਜ ਸਿੰਘ ਉਰਫ ਜੱਸੀ ਵਾਸੀ ਕੰਦੋਲਾ ਅਤੇ ਵਿਵੇਕ ਸਿੰਘ ਉਰਫ ਵਿੱਕੀ ਵਾਸੀ ਕੰਦੋਲਾ ਨੂੰ ਲੁੱਟਾਂ-ਖੋਹਾਂ ਲਈ ਵਰਤੀ ਬਿਨਾਂ ਨੰਬਰੀ ਸਵਿਫਟ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ।

Advertisement

Advertisement
Author Image

Advertisement
Advertisement
×