ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

05:56 AM Jul 10, 2024 IST
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।

ਗੁਰਬਖਸ਼ਪੁਰੀ
ਤਰਨ ਤਾਰਨ, 9 ਜੁਲਾਈ
ਪੁਲੀਸ ਨੇ ਜਾਅਲੀ ਅਸਲਾ ਲਾਇਸੈਂਸ ਬਣਾ ਕੇ ਦੇਣ ਅਤੇ ਉਨ੍ਹਾਂ ਨੂੰ ਬਗੈਰ ਡੋਪ ਟੈਸਟ ਨਵਿਆਉਣ ਵਾਲੇ ਇਕ ਪੰਜ-ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋ ਮੈਂਬਰ ਅਜੇ ਫਰਾਰ ਹਨ| ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਇਹ ਗਰੋਹ ਭੋਲੇ ਭਾਲੇ ਲੋਕਾਂ ਨੂੰ 1.50 ਲੱਖ ਰੁਪਏ ਵਿੱਚ ਬਿਨਾ ਕਿਸੇ ਫਾਈਲ ਆਦਿ ਦੇਣ ਦੀ ਕਾਰਵਾਈ ਤੋਂ ਅਸਲਾ ਲਾਈਸੈਂਸ ਬਣਾ ਕੇ ਦੇਣ ਦਾ ਧੰਦਾ ਕਰਦਾ ਸੀ|
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗਰੋਹ ਦੇ ਗ੍ਰਿਫ਼ਤਾਰ ਕੀਤੇ ਤਿੰਨ ਮੈਂਬਰਾਂ ਵਿੱਚ ਪਵਨਦੀਪ ਸਿੰਘ ਉਰਫ ਮੰਤਰੀ ਵਾਸੀ ਮਲੀਆ, ਸ਼ਮਸ਼ੇਰ ਸਿੰਘ ਵਾਸੀ ਝੰਡੇਰ ਅਤੇ ਗੁਰਮੀਤ ਸਿੰਘ ਵਾਸੀ ਜੋਧਪੁਰ (ਤਰਨ ਤਾਰਨ) ਸ਼ਾਮਲ ਹੈ| ਜਿਨ੍ਹਾਂ ਨੂੰ ਸਥਾਨਕ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਤਰਨ ਤਾਰਨ ਦੀਆਂ ਪੁਰਾਣੀਆਂ ਕਚਿਹਿਰੀਆਂ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ 24 ਜਾਅਲੀ ਅਸਲਾ ਲਾਇਸੈਂਸ, ਕੁਝ ਅਸਲਾ ਲਾਈਸੈਂਸ ਦੀਆਂ ਖਾਲੀ ਕਾਪੀਆਂ, ਕੁਝ ਜਾਅਲੀ ਸਟਿੱਕਰ ਅਤੇ ਤਿੰਨ ਮੋਬਾਈਲ ਬਰਾਮਦ ਕੀਤੇ ਹਨ| ਗਰੋਹ ਦੇ ਦੋ ਮੈਂਬਰ ਰਾਘਵ ਕਪੂਰ ਵਾਸੀ ਜਸਪਾਲ ਨਗਰ (ਸੁਲਤਾਨਵਿੰਡ ਅੰਮ੍ਰਿਤਸਰ) ਅਤੇ ਸੂਰਜ ਭੰਡਾਰੀ ਵਾਸੀ ਕੀੜੀ ਸ਼ਾਹੀ (ਤਰਨ ਤਾਰਨ) ਫਰਾਰ ਹਨ|
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗਰੋਹ ਖਿਲਾਫ਼ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਪਿਛਲੇ ਸ਼ਨਿਚਰਵਾਰ ਨੂੰ ਕੇਸ ਦਰਜ ਕੀਤਾ ਸੀ|
ਉਨ੍ਹਾਂ ਦੱਸਿਆ ਕਿ ਇਹ ਗਰੋਹ 15 ਦਿਨ ਦੇ ਅੰਦਰ ਅੰਦਰ ਪੁਲੀਸ ਵੱਲੋਂ ਪੜਤਾਲ ਕਰਵਾਏ ਬਗੈਰ ਜਾਅਲੀ ਅਸਲਾ ਲਾਈਸੈਂਸ ਬਣਾ ਕੇ ਦੇਣ ਤੋਂ ਇਲਾਵਾ 20,000 ਰੁਪਏ ਲੈ ਕੇ ਡੋਪ ਟੈਸਟ ਕਰਵਾਏ ਬਗੈਰ ਹੀ ਅਸਲਾ ਲਾਈਸੈਂਸ ਰੀਨਿਊ ਕਰਵਾ ਦਿੰਦਾ ਸੀ| ਪੁਲੀਸ ਅਧਿਕਾਰੀਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਇਨ੍ਹਾਂ ਜਾਅਲੀ ਅਸਲਾ ਲਾਈਸੈਂਸਾਂ ਦੇ ਆਧਾਰ ’ਤੇ ਅਨੇਕਾਂ ਲੋਕਾਂ ਨੇ ਅਸਲਾ ਵੀ ਖਰੀਦ ਲਿਆ, ਜਿਸ ਦੀ ਪੜਤਾਲ ਹਾਲੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਰਨ ਤਾਰਨ ਅਤੇ ਅੰਮ੍ਰਿਤਸਰ ਵਿੱਚ ਸਮੇਂ ਸਮੇਂ ਅਜਿਹੇ ਗਰੋਹ ਸਰਗਰਮ ਰਹੇ ਹਨ|

Advertisement

Advertisement