ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਠਿੰਡਾ ਵਿੱਚ ਕਾਰ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

08:33 AM Jul 28, 2024 IST
ਬਠਿੰਡਾ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 27 ਜੁਲਾਈ
ਬਠਿੰਡਾ ਪੁਲੀਸ ਨੇ ਬੀਤੀ ਰਾਤ ਮਾਡਲ ਫੇਜ਼-1 ਵਿਚੋਂ ਪਿਸਤੌਲ ਨਾਲ ਡਰਾ ਕੇ ਇੱਕ ਵਿਅਕਤੀ ਕੋਲੋਂ ਕਾਰ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕੀਤਾ ਹੈ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਬਠਿੰਡਾ (ਸ਼ਹਿਰੀ) ਨਰਿੰਦਰ ਸਿੰਘ ਨੇ ਆਖਿਆ ਕਿ ਵਾਰਦਾਤ ਕਰਨ ਵਾਲੇ ਗਰੋਹ ਨੂੰ ਫੜਨ ਲਈ ਸੀਆਈਏ ਸਟਾਫ-2, ਬਠਿੰਡਾ, ਥਾਣਾ ਸਿਵਲ ਪੁਲੀਸ ਅਤੇ ਪੀਸੀਆਰ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲੀਸ ਨੇ ਮੁਸਤੈਦੀ ਦਿਖਾਉਂਦੇ ਹੋਏ ਸ਼ਹਿਰ ਦੇ ਬਰਨਾਲਾ ਰਿੰਗ ਰੋਡ ’ਤੇ ਇੱਕ ਬਿਨਾਂ ਨੰਬਰ ਪਲੇਟ ਤੋਂ ਘੁੰਮ ਰਹੀ ਕਰੇਟਾ ਕਾਰ ਨੂੰ ਸ਼ੱਕ ’ਤੇ ਆਧਾਰ ’ਤੇ ਰੋਕਿਆ ਗਿਆ। ਉਪਰੰਤ ਪੁਲੀਸ ਨੇ ਵਿਕਾਸ ਕੁਮਾਰ, ਦੀਪਕ ਸ਼ਰਮਾ ਦੋਨੋਂ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਅਮਨ ਚਾਵਲਾ ਅਮਰਪੁਰਾ ਬਸਤੀ ਬਠਿੰਡਾ ਨੂੰ ਸ਼ੱਕੀ ਹਾਲਾਤ ਵਿੱਚ ਕਾਬੂ ਕਰਕੇ ਸ਼ੁੱਕਰਵਾਰ ਰਾਤ ਖੋਹ ਕੀਤੀ ਗਈ ਕਰੇਟਾ ਕਾਰ (ਪੀਬੀ 03ਬੀਕੇ 2101) ਬਰਮਾਦ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਲਾਇਸੈਂਸੀ ਰਿਵਾਲਵਰ 32 ਬੋਰ ਅਤੇ 8 ਰੌਂਦ 32 ਬੋਰ ਵੀ ਬਰਮਾਦ ਕੀਤੇ ਹੋਏ ਹਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਇੱਕ ਸਪਲੈਂਡਰ ਮੋਟਰਸਾਈਕਲ (ਪੀਬੀ 03ਏ ਬੀ-4352) ਬਰਾਮਦ ਵੀ ਬਰਾਮਦ ਕੀਤਾ। ਮੁਲਜ਼ਮਾਂ ਨੇ ਮੰਨਿਆ ਕਿ ਇਹ ਕਾਰ ਉਨ੍ਹਾਂ ਬੀਤੀ ਰਾਤ ਮਾਡਲ ਟਾਊਨ ਫੇਸ-1 ਨੇੜਿਓਂ ਬਠਿੰਡਾ ਦੇ ਟੈਗੋਰ ਨਗਰ ਦੇ ਰਹਿਣ ਵਾਲੇ ਮਨੋਜ ਜੈਨ ਪੁੱਤਰ ਸ਼ਾਂਤੀ ਲਾਲ ਜੈਨ ਕੋਲੋਂ ਖੋਹੀ ਸੀ।

Advertisement

Advertisement
Advertisement