ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਸ਼ਨੋਈ ਗਰੋਹ ਦੇ ਤਿੰਨ ਮੈਂਬਰ ਚਾਰ ਪਿਸਤੌਲਾਂ ਸਣੇ ਕਾਬੂ

08:46 AM Sep 11, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 10 ਸਤੰਬਰ
ਐੈੱਸਐੰਸਪੀ ਡਾ. ਨਾਨਕ ਸਿੰਘ ਦੀ ਨਿਗਰਾਨੀ ਹੇਠਾਂ ਜਾਰੀ ਮੁਹਿੰਮ ਦੇ ਚੱਲਦਿਆਂ, ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਟੀਮ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰਾਜੀਵ ਰਾਜਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਚਾਰ ਪਿਸਤੌਲ ਅਤੇ ਕਾਰਤੂਸਾਂ ਸਣੇ ਕਾਬੂ ਕੀਤਾ। ਇਹ ਜਾਣਕਾਰੀ ਪਟਿਆਲਾ ਦੇ ਐੱਸਪੀ (ਇਨਵੈਸ਼ਟੀਗੇਸ਼ਨ) ਯੋਗੇਸ਼ ਸ਼ਰਮਾ ਤੇ ਡੀਐੱਸਪੀ (ਇਨਵੈਸ਼ਟੀਗੇਸ਼ਨ) ਗੁਰਦੇਵ ਧਾਲੀਵਾਲ ਨੇ ਅੱਜ ਇਥੇ ਦਿੱਤੀ। ਮੁਲਜ਼ਮਾਂ ਵਿੱਚ ਰੋਹਿਤ ਕੁਮਾਰ ਚੀਕੂ ਵਾਸੀ ਸਨੌਰੀ ਅੱਡਾ ਪਟਿਆਲਾ, ਸੁਖਪਾਲ ਸਿੰਘ ਵਾਸੀ ਪਿੰਡ ਹਰਿਆਓ ਥਾਣਾ ਲਹਿਰਾਗਾਗਾ ਦੇ ਨਾਮ ਸ਼ਾਮਲ ਹਨ, ਜੋ ਪਿਛਲੇ ਦਿਨੀਂ ਕਤਲ ਕੀਤੇ ਗਏ ਤੇਜਪਾਲ ਦੇ ਕਰੀਬੀ ਹਨ। ਇਕ ਹੋਰ ਕੇਸ ’ਚ ਯਸ਼ਰਾਜ ਕਾਕਾ ਵਾਸੀ ਪਟਿਆਲਾ ਨੂੰ ਵੀ ਡੀਅਰ ਪਾਰਕ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਪਿਛਲੇ ਦਿਨੀਂ ਹੋਏ ਅਵਤਾਰ ਤਾਰੀ ਦੇ ਕਤਲ ਕੇਸ ਵਿੱਚ ਲੋੜੀਦਾ ਸੀ। ਤਿੰਨਾਂ ਮੁਲਜ਼ਮਾਂ ਕੋਲੋਂ ਚਾਰ ਪਿਸਤੌਲ ਮਿਲੇ ਹਨ।

Advertisement

Advertisement