ਦੁਕਾਨ ’ਚੋਂ ਤਿੰਨ ਲੱਖ ਰੁਪਏ ਚੋਰੀ
07:00 AM Jan 29, 2025 IST
ਪੱਤਰ ਪ੍ਰੇਰਕ
ਪੰਚਕੂਲਾ, 28 ਜਨਵਰੀ
ਪੰਚਕੂਲਾ ਦੇ ਚੰਡੀਮੰਦਰ ਦੇ ਜਨਰਲ ਸਟੋਰ ਤੋਂ ਤਿੰਨ ਲੱਖ ਰੁਪਏ ਦੀ ਨਗਦੀ ਸਣੇ 100 ਪੈਕੇਟ ਸਿਗਰਟਾਂ ਚੋਰੀ ਹੋ ਗਈਆਂ ਹਨ। ਪਿੰਜੌਰ ਵਾਸੀ ਰਾਮ ਕੁਮਾਰ ਦੀ ਸ਼ਿਕਾਇਤ ’ਤੇ ਚੰਡੀਮੰਦਰ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਦੁਕਾਨ ’ਤੇ ਆਇਆ ਤਾਂ ਅੰਦਰ ਰੱਖਿਆ ਹੋਇਆ ਨਗਦੀ ਵਾਲਾ ਡੱਬਾ ਖੁੱਲ੍ਹਾ ਪਿਆ ਸੀ। ਇਸ ਵਿੱਚੋਂ ਕਰੀਬ ਤਿੰਨ ਲੱਖ ਰੁਪਏ ਚੋਰੀ ਹੋ ਗਏ ਸਨ। ਇਸ ਤੋਂ ਇਲਾਵਾ ਸਿਗਰਟਾਂ ਦੇ ਸੌ ਪੈਕੇਟ ਵੀ ਗਾਇਬ ਸਨ। ਦੁਕਾਨ ਦੇ ਸੀਸੀਟੀਵੀ ਫੁਟੇਜ ਵਿੱਚ ਤਿੰਨ ਲੋਕ ਦਿਖਾਈ ਦੇ ਰਹੇ ਹਨ।
Advertisement
Advertisement