ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਿਬਨਾਨ: ਵਾਕੀ-ਟਾਕੀ ਧਮਾਕੇ ’ਚ 9 ਮੌਤਾਂ; 300 ਜ਼ਖ਼ਮੀ

08:23 PM Sep 18, 2024 IST

ਬੈਰੁਤ, 18 ਸਤੰਬਰ
ਲਿਬਨਾਨ ਵਿਚ ਬੀਤੇ ਦਿਨੀਂ ਪੇਜਰਾਂ ਵਿਚ ਧਮਾਕਿਆਂ ਤੋਂ ਬਾਅਦ ਅੱਜ ਵਾਕੀ ਟਾਕੀ ਵਿਚ ਧਮਾਕੇ ਹੋਏ ਹਨ। ਇਸ ਹਮਲੇ ਵਿਚ ਨੌਂ ਜਣਿਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਸੌ ਜ਼ਖਮੀ ਹੋ ਗਏ ਹਨ। ਇਹ ਧਮਾਕੇ ਰਾਜਧਾਨੀ ਬੇਰੂਤ ਵਿਚ ਕਈ ਥਾਈਂ ਹੋਏ। ਇਨ੍ਹਾਂ ਵਿਚੋਂ ਇਕ ਧਮਾਕਾ ਹਿਜ਼ਬੁੱਲਾ ਦੇ ਸੰਸਦ ਮੈਂਬਰ ਅਲੀ ਅਮਾਰ ਦੇ ਲੜਕੇ ਦੇ ਸਸਕਾਰ ਮੌਕੇ ਹੋਇਆ। ਸੰਸਦ ਮੈਂਬਰ ਦਾ ਲੜਕਾ ਬੀਤੇ ਦਿਨੀਂ ਪੇਜਰ ਧਮਾਕੇ ਵਿਚ ਹਲਾਕ ਹੋ ਗਿਆ ਸੀ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਹਮਲੇ ਵਿਚ ਨੌਂ ਲੋਕ ਮਾਰੇ ਗਏ ਹਨ ਤੇ ਤਿੰਨ ਸੌ ਜ਼ਖ਼ਮੀ ਹੋਏ ਹਨ। ਇਹ ਵੀ ਰਿਪੋਰਟਾਂ ਮਿਲ ਰਹੀਆਂ ਹਨ ਕਿ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ। ਜ਼ਿਕਰਯੋਗ ਹੈ ਕਿ ਹਿਜ਼ਬੁੱਲਾ ਦੇ ਲੜਾਕੇ ਇਕ ਦੂਜੇ ਨਾਲ ਗੱਲਬਾਤ ਕਰਨ ਲਈ ਵਾਕੀ ਟਾਕੀ ਦੀ ਵਰਤੋਂ ਕਰਦੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਤਣਾਅ ਦਰਮਿਆਨ ਲਿਬਨਾਨ ’ਤੇ ਇਹ ਦੂਜਾ ਵੱਡਾ ਤਕਨੀਕੀ ਹਮਲਾ ਹੈ। ਇਸ ਤੋਂ ਪਹਿਲਾਂ ਪੇਜਰਾਂ ਵਿਚ ਧਮਾਕੇ ਹੋਣ ਕਾਰਨ ਵੱਡੀ ਗਿਣਤੀ ਹਿਜ਼ਬੁੱਲਾ ਲੜਾਕੇ ਜ਼ਖ਼ਮੀ ਹੋਏ ਸਨ। ਇਹ ਪੇਜਰ ਕੋਡ ਨਾਲ ਚਲਾਏ ਜਾਂਦੇ ਸਨ।

Advertisement

 

Advertisement
Advertisement