ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਾਕਿਆਂ ਦੇ ਢੇਰ ’ਚ ਧਮਾਕੇ ਕਾਰਨ ਤਿੰਨ ਹਲਾਕ

07:29 AM May 31, 2024 IST

ਪੁਰੀ (ਉੜੀਸਾ): ਉੜੀਸਾ ਦੇ ਪੁਰੀ ਵਿੱਚ ਭਗਵਾਨ ਜਗਨਨਾਥ ਦੇ ਚੰਦਨ ਯਾਤਰਾ ਤਿਉਹਾਰ ਦੌਰਾਨ ਪਟਾਕਿਆਂ ਦੇ ਢੇਰ ’ਚ ਧਮਾਕਾ ਹੋਣ ਕਾਰਨ ਇੱਕ ਨਾਬਾਲਗ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮ੍ਰਿਤਕਾਂ ਦੇ ਵਾਰਸਾਂ ਲਈ 4-4 ਲੱਖ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ। ਇਹ ਜਾਂਚ ਮਾਲੀਆ ਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਵਧੀਕ ਸਕੱਤਰ ਵੱਲੋਂ ਕੀਤੀ ਜਾਵੇਗੀ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਬੁੱਧਵਾਰ ਰਾਤ ਨੂੰ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸੈਂਕੜੇ ਲੋਕ ਸਮਾਗਮ ਦੀਆਂ ਰਸਮਾਂ ਦੇਖਣ ਲਈ ਨਰੇਂਦਰ ਪੁਸ਼ਕਰਨੀ ਦੇ ਕੰਢਿਆਂ ’ਤੇ ਇਕੱਠੇ ਹੋਏ ਸਨ। ਪੁਰੀ ਦੇ ਐੱਸਪੀ ਪਿਨਾਕ ਮਿਸ਼ਰਾ ਨੇ ਕਿਹਾ ਕਿ ਸ਼ਰਧਾਲੂਆਂ ਦਾ ਇੱਕ ਗਰੁੱਪ ਪਟਾਕੇ ਚਲਾ ਕੇ ਤਿਉਹਾਰ ਮਨਾ ਰਿਹਾ ਸੀ। ਇਸ ਦੌਰਾਨ ਇੱਕ ਚੰਗਿਆੜੀ ਅਚਾਨਕ ਹੀ ਪਟਾਕਿਆਂ ਦੇ ਢੇਰ ’ਤੇ ਡਿੱਗਣ ਕਾਰਨ ਧਮਾਕਾ ਹੋ ਗਿਆ। -ਪੀਟੀਆਈ

Advertisement

Advertisement