For the best experience, open
https://m.punjabitribuneonline.com
on your mobile browser.
Advertisement

ਦੋ ਧਿਰਾਂ ਦੇ ਆਪਸੀ ਝਗੜੇ ਦੌਰਾਨ ਫ਼ੌਜੀ ਸਣੇ ਤਿੰਨ ਜ਼ਖ਼ਮੀ

10:10 AM Nov 28, 2024 IST
ਦੋ ਧਿਰਾਂ ਦੇ ਆਪਸੀ ਝਗੜੇ ਦੌਰਾਨ ਫ਼ੌਜੀ ਸਣੇ ਤਿੰਨ ਜ਼ਖ਼ਮੀ
Advertisement

ਵਰਿੰਦਰਜੀਤ ਸਿੰਘ ਜਾਗੋਵਾਲ
ਕਾਹਨੂੰਵਾਨ, 27 ਨਵੰਬਰ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਾਗੜੀਆਂ ਵਿੱਚ ਦੋ ਧਿਰਾਂ ਦੇ ਆਪਸੀ ਝਗੜੇ ਦੌਰਾਨ 3 ਵਿਅਕਤੀ ਜ਼ਖਮੀ ਹੋ ਗਏ। ਇਸ ਸਬੰਧੀ ਇੱਕ ਧਿਰ ਦੇ ਪੀੜਤ ਫ਼ੌਜੀ ਜਵਾਨ ਜਗਦੀਸ਼ ਸਿੰਘ ਪੁੱਤਰ ਜਵਾਹਰ ਸਿੰਘ ਪਿੰਡ ਨਵੀਆਂ ਬਾਗੜੀਆਂ ਨੇ ਦੂਜੀ ਧਿਰ ਦੇ ਰਮਨ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਬਾਗੜੀਆਂ ਉੱਤੇ ਦੋਸ਼ ਲਗਾਏ ਕਿ ਉਸ ਨੇ ਬਿਨਾਂ ਕਿਸੇ ਕਾਰਨ ਉਸ ਉੱਤੇ ਹਮਲਾ ਕਰ ਕੇ ਉਸ ਨੂੰ ਅਤੇ ਉਸ ਦੀ ਮਾਸੀ ਪਰਮਿਲਾ ਦੇਵੀ ਨੂੰ ਜ਼ਖਮੀ ਕਰ ਦਿੱਤਾ ਹੈ। ਉਸ ਨੂੰ ਅਤੇ ਪਰਮਿਲਾ ਦੇਵੀ ਨੂੰ ਮੁੱਢਲਾ ਸਹਿਤ ਕੇਂਦਰ ਭੈਣੀ ਮੀਆਂ ਖਾਂ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਮਗਰੋਂ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ। ਜਗਦੀਸ਼ ਸਿੰਘ ਨੇ ਕਿਹਾ ਕਿ ਰਮਨ ਸਿੰਘ ਉਸ ਦੀ ਮਾਸੀ ਪਰਮਿਲਾ ਦੇਵੀ ਦੀ ਜ਼ਮੀਨ ਹੜੱਪਣ ਦੇ ਸ਼ੱਕ ਹੇਠ ਉਸ ਉੱਤੇ ਤਿੰਨ ਹੋਰ ਸਾਥੀਆਂ ਸਣੇ ਹਮਲਾ ਕਰ ਦਿੱਤਾ। ਉਧਰ, ਰਮਨ ਸਿੰਘ ਨੇ ਕਿਹਾ ਕਿ ਉਹ ਉਰਮਿਲਾ ਦੇਵੀ ਦਾ ਗੋਦ ਲਿਆ ਕਾਨੂੰਨੀ ਤੌਰ ਉੱਤੇ ਪੁੱਤਰ ਹੈ ਅਤੇ ਉਰਮਿਲਾ ਦੀ ਸਾਰੀ ਜ਼ਮੀਨ ਜਾਇਦਾਦ ਦਾ ਵਾਰਸ ਹੈ। ਜਦੋਂ ਉਸ ਨੇ ਜਗਦੀਸ਼ ਸਿੰਘ ਨੂੰ ਘਰ ਅੱਗੇ ਖੜ੍ਹਾ ਦੇਖਣ ਤੋਂ ਬਾਅਦ ਉਸ ਨਾਲ ਸਵਾਲ ਜਵਾਬ ਕਰਨੇ ਚਾਹੇ ਤਾਂ ਜਗਦੀਸ਼ ਸਿੰਘ ਉਸ ਨਾਲ ਖਹਿਬੜ ਪਿਆ ਜਿਸ ਕਾਰਨ ਉਨ੍ਹਾਂ ਦਾ ਆਪਸੀ ਝਗੜਾ ਹੋ ਗਿਆ ਸੀ। ਝਗੜੇ ਦੌਰਾਨ ਉਹ ਵੀ ਜ਼ਖਮੀ ਹੋ ਗਏ। ਇਸ ਝਗੜੇ ਦੌਰਾਨ ਉਹ ਅਤੇ ਉਸ ਦਾ ਸਾਥੀ ਆਕਾਸ਼ ਕੁਮਾਰ ਜ਼ਖਮੀ ਹੋ ਗਏ ਸਨ। ਇਸ ਮੌਕੇ ਉਹ ਦੋਵੇਂ ਮੁੱਢਲਾ ਸਿਹਤ ਕੇਂਦਰ ਭੈਣੀ ਮੀਆਂ ਖਾਂ ਵਿਖੇ ਜ਼ੇਰੇ ਇਲਾਜ ਹਨ।

Advertisement

Advertisement
Advertisement
Author Image

joginder kumar

View all posts

Advertisement