For the best experience, open
https://m.punjabitribuneonline.com
on your mobile browser.
Advertisement

ਦੋ ਹਾਦਸਿਆਂ ’ਚ ਤਿੰਨ ਜ਼ਖ਼ਮੀ

11:35 AM Apr 03, 2024 IST
ਦੋ ਹਾਦਸਿਆਂ ’ਚ ਤਿੰਨ ਜ਼ਖ਼ਮੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਹਰਜੀਤ ਸਿੰਘ
ਡੇਰਾਬੱਸੀ, 2 ਅਪਰੈਲ
ਚੰਡੀਗੜ੍ਹ ਅੰਬਾਲਾ ਕੌਮੀ ਮਾਰਗ ਦੇ ਪੁਲ ’ਤੇ ਅੱਜ ਵਾਪਰੇ ਦੋ ਵੱਖ ਵੱਖ ਹਾਦਸਿਆਂ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਲਾਲੜੂ ਆਮ ਆਦਮੀ ਕਲੀਨਿਕ ਦੀ ਦੋ ਮਹਿਲਾ ਸਟਾਫ਼ ਮੈਂਬਰ ਵੀ ਸ਼ਾਮਲ ਹਨ ਜਦਕਿ ਹਾਦਸੇ ਵਿੱਚ ਕਾਰ ਵਿੱਚ ਸਵਾਰ ਮਹਿਲਾ ਡਾਕਟਰ ਵਾਲ-ਵਾਲ ਬਚ ਗਈ। ਲਾਲੜੂ ਕਲੀਨਿਕ ’ਚ ਤਾਇਨਾਤ ਡਾ. ਗੁਰਵਿੰਦਰ ਕੌਰ ਨੇ ਦੱਸਿਆ ਕਿ ਉਹ ਕਾਰ ਵਿੱਚ ਸਟਾਫ਼ ਦੀ ਆਰਤੀ ਅਤੇ ਸਿਮਰਨ ਨਾਲ ਲਾਲੜੂ ਤੋਂ ਜ਼ੀਰਕਪੁਰ ਵੱਲ ਜਾ ਰਹੀ ਸੀ। ਇਸ ਦੌਰਾਨ ਜਦ ਉਹ ਡੇਰਾਬੱਸੀ ਫਲਾਈਓਵਰ ’ਤੇ ਪਹੁੰਚੀਆਂ ਤਾਂ ਉਸਦੇ ਨਾਲ ਜਾ ਰਹੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਅੱਗੇ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਖੜ੍ਹੀ ਹਰਿਆਣਾ ਰੋਡਵੇਜ਼ ਦੀ ਬੱਸ ਕਾਰਨ ਉਸਦੀ ਕਾਰ ਬੇਕਾਬੂ ਹੋ ਗਈ। ਕਾਰ ਨੂੰ ਬੱਸ ਤੋਂ ਬਚਾਉਂਦੇ ਹੋਏ ਉਸਦੀ ਕਾਰ ਦੀ ਟੱਕਰ ਟਰੱਕ ਨਾਲ ਹੋ ਗਈ।
ਇਸ ਹਾਦਸੇ ਤੋਂ ਪਹਿਲਾਂ ਵਾਪਰੇ ਹਾਦਸੇ ਬਾਰੇ ਲੋਕਾਂ ਨੇ ਦੱਸਿਆ ਕਿ ਇਕ ਵਿਅਕਤੀ ਸੜਕ ਦੇ ਸਾਈਡ ’ਤੇ ਆਪਣੀ ਕਾਰ ਖੜ੍ਹੀ ਕਰ ਹੇਠਾਂ ਮੋਬਾਈਲ ਫੋਨ ਸੁਣ ਰਿਹਾ ਸੀ। ਇਸੇ ਦੌਰਾਨ ਉਹ ਸੜਕ ਪਾਰ ਕਰਨ ਲੱਗਾ ਤਾਂ ਅੰਬਾਲਾ ਵੱਲੋਂ ਆ ਰਹੀ ਇਕ ਹਰਿਆਣਾ ਰੋਡਵੇਜ਼ ਬੱਸ ਦੀ ਲਪੇਟ ਵਿੱਚ ਆ ਗਿਆ। ਪੁਲੀਸ ਜਾਂਚ ਅਧਿਕਾਰੀ ਏ.ਐੱਸ.ਆਈ. ਕੇਵਲ ਕੁਮਾਰ ਨੇ ਦੱਸਿਆ ਕਿ ਹਾਦਸੇ ਵਿੱਚ ਨੁਕਸਾਨੇ ਵਾਹਨ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×