ਥ੍ਰੀ-ਵ੍ਹੀਲਰਾਂ ਦੀ ਟੱਕਰ ’ਚ ਤਿੰਨ ਜ਼ਖ਼ਮੀ
09:00 AM Jul 07, 2024 IST
ਚੰਡੀਗੜ੍ਹ (ਟਨਸ): ਇੱਥੋਂ ਦੇ ਕਲਾਗ੍ਰਾਮ ਲਾਈਟ ਪੁਆਇੰਟ ’ਤੇ ਦੋ ਥ੍ਰੀ-ਵ੍ਹੀਲਰਾਂ ਦੀ ਟੱਕਰ ਕਾਰਨ ਤਿੰਨ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸੈਕਟਰ-16 ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੋਂ ਪੀਜੀਆਈ ਰੈਫਰ ਕਰ ਦਿੱਤਾ ਹੈ। ਪੀੜਤਾਂ ਵਿੱਚ ਥ੍ਰੀ ਵ੍ਹੀਲਰ ਚਾਲਕ ਬਹਾਦੁਰ ਸਿੰਘ ਵਾਸੀ ਖਰੜ ਅਤੇ ਦੋ ਮੁਟਿਆਰਾਂ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਮਨੀਮਾਜਰਾ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement