For the best experience, open
https://m.punjabitribuneonline.com
on your mobile browser.
Advertisement

ਸਾਂਬਾ ਵਿੱਚ ਮੋਰਟਾਰ ਫਟਣ ਕਾਰਨ ਤਿੰਨ ਜ਼ਖ਼ਮੀ

10:53 PM May 27, 2024 IST
ਸਾਂਬਾ ਵਿੱਚ ਮੋਰਟਾਰ ਫਟਣ ਕਾਰਨ ਤਿੰਨ ਜ਼ਖ਼ਮੀ
Advertisement

ਸਾਂਬਾ/ਜੰਮੂ, 27 ਮਈ
ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਖੇਤਾਂ ਵਿੱਚ ਅੱਗ ਲਾਉਣ ਮੌਕੇ ਜੰਗਾਲ ਖਾਧਾ ਮੋਰਟਾਰ ਫਟਣ ਕਾਰਨ ਦੋ ਮਹਿਲਾਵਾਂ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਅੱਜ ਰਾਤ ਲਗਪਗ ਸਵਾ ਅੱਠ ਵਜੇ ਖਾਰਾ ਮਧਾਨਾ ਪਿੰਡ ਦੇ ਖੇਤਾਂ ਵਿੱਚ ਉਸ ਸਮੇਂ ਵਾਪਰੀ ਜਦੋਂ ਕਿਸਾਨ ਫ਼ਸਲ ਦੇ ਨਾੜ ਨੂੰ ਅੱਗ ਲਾ ਰਹੇ ਸਨ। ਜ਼ਖ਼ਮੀਆਂ ਦੀ ਪਛਾਣ ਰਮੀਤ ਸਿੰਘ (66), ਸਿਮਰੋ ਦੇਵੀ (76) ਅਤੇ ਸੂਰਿਆ ਬੀਬੀ (58) ਵਜੋਂ ਹੋਈ ਹੈ, ਜੋ ਸਥਾਨਕ ਵਸਨੀਕ ਸਨ। ਇਨ੍ਹਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਰਮੀਤ ਸਿੰਘ ਤੇ ਇੱਕ ਔਰਤ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਤੇ ਫੋਰੈਂਸਿਕ ਮਾਹਿਰ ਘਟਨਾ ਸਥਾਨ ’ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਇਸ ਇਲਾਕੇ ਦੇ ਖੇਤਾਂ ਵਿੱਚੋਂ ਪਹਿਲਾਂ ਵੀ ਮੋਰਟਾਰ ਮਿਲ ਚੁੱਕੇ ਹਨ। -ਪੀਟੀਆਈ

Advertisement

Advertisement
Author Image

Advertisement
Advertisement
×