For the best experience, open
https://m.punjabitribuneonline.com
on your mobile browser.
Advertisement

ਵਿਆਹ ਸਮਾਗਮ ’ਚ ਨੱਚਣ ਦੌਰਾਨ ਹੋਏ ਝਗੜੇ ਕਾਰਨ ਤਿੰਨ ਜ਼ਖ਼ਮੀ

06:48 AM Apr 16, 2024 IST
ਵਿਆਹ ਸਮਾਗਮ ’ਚ ਨੱਚਣ ਦੌਰਾਨ ਹੋਏ ਝਗੜੇ ਕਾਰਨ ਤਿੰਨ ਜ਼ਖ਼ਮੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਤਰਨ ਤਾਰਨ, 15 ਅਪਰੈਲ
ਕੁਝ ਦਿਨ ਪਹਿਲਾਂ ਇਲਾਕੇ ਦੇ ਪਿੰਡ ਕੱਲ੍ਹਾ ਵਿੱਚ ਵਿਆਹ ਸਮਾਗਮ ਦੌਰਾਨ ਰਾਤ ਵੇਲੇ ਡੀਜੇ ’ਤੇ ਭੰਗੜਾ ਪਾਉਣ ਵਾਲਿਆਂ ਵੱਲੋਂ ਇਕ ਲੜਕੀ ਵੱਲ ਇਤਰਾਜ਼ਯੋਗ ਇਸ਼ਾਰੇ ਕਰਨ ਤੋਂ ਮਾਹੌਲ ਤਣਾਅਪੂਰਨ ਬਣ ਗਿਆ। ਲੜਕੀ ਦੇ ਪਰਿਵਾਰ ਨੇ ਜਦੋਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਲੜਕੀ ਦੇ ਘਰ ’ਤੇ ਇੱਟਾਂ-ਵੱਟੇ ਚਲਾ ਦਿੱਤੇ। ਇਸ ਮਾਮਲੇ ’ਚ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਐਤਵਾਰ ਨੂੰ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵੱਲੋਂ ਇੱਟਾਂ ਚਲਾਉਣ ’ਤੇ ਪਰਿਵਾਰ ਦੇ ਮੈਂਬਰ ਮਨਦੀਪ ਸਿੰਘ, ਉਸ ਦੀ ਮਾਤਾ ਮਹਿੰਦਰ ਕੌਰ ਅਤੇ ਭਤੀਜੀ ਮਮਤਾ ਜ਼ਖ਼ਮੀ ਹੋ ਗਈ ਸੀ|
ਪੁਲੀਸ ਅਧਿਕਾਰੀ ਏਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ’ਚ ਇਕ ਵਿਆਹ ਸਮਾਗਮ ਦੌਰਾਨ ਡੀਜੇ ’ਤੇ ਭੰਗੜਾ ਪਾਉਣ ਵਾਲਿਆਂ ਨੇ ਗੁਆਂਢ ਦੀ ਇਕ ਲੜਕੀ ਵੱਲ ਇਤਰਾਜ਼ਯੋਗ ਇਸ਼ਾਰੇ ਕੀਤੇ ਤਾਂ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ| ਇਸ ਗੱਲ ਤੋਂ ਗੁੱਸੇ ਵਿੱਚ ਆਏ ਭੰਗੜਾ ਪਾ ਰਹੇ ਸੋਨਾ, ਗੋਰਾ ਸਿੰਘ, ਰੈਂਬੋ, ਜਗਰੂਪ ਸਿੰਘ ਗੁੱਲੋ, ਸ਼ਮਸ਼ੇਰ ਸਿੰਘ ਗੋਗੀ ਅਤੇ ਨੀਰਜ ਨੇ ਲੜਕੀ ਦੇ ਘਰ ਜਾ ਕੇ ਇੱਟਾਂ-ਵੱਟੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਵਿਚ ਪਰਿਵਾਰ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ| ਜ਼ਖ਼ਮੀਆਂ ਨੂੰ ਖਡੂਰ ਸਾਹਿਬ ਦੇ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ| ਪੁਲੀਸ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ|

Advertisement

Advertisement
Author Image

Advertisement
Advertisement
×