ਤਿੰਨ ਆਈਏਐੱਸ ਤੇ ਪੰਜ ਪੀਸੀਐੱਸ ਅਧਿਕਾਰੀ ਬਦਲੇ
ਚੰਡੀਗੜ੍ਹ (ਟਨਸ):
ਪੰਜਾਬ ਸਰਕਾਰ ਨੇ ਅੱਜ ਸੂਬੇ ਵਿੱਚ ਤਿੰਨ ਆਈਏਐੱਸ ਅਤੇ ਪੰਜ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਹੁਕਮਾਂ ਅਨੁਸਾਰ ਆਈਏਐੱਸ ਅਧਿਕਾਰੀ ਮਨਵੇਸ਼ ਸਿੰਘ ਸਿੱਧੂ ਨੂੰ ਪ੍ਰਬੰਧਕੀ ਸਕੱਤਰ (ਕਿਰਤ ਵਿਭਾਗ) ਦੇ ਨਾਲ ਸਕੱਤਰ (ਰੈਵੇਨਿਊ ਤੇ ਮੁੜ ਵਸੇਬਾ), ਸੋਨਾਲੀ ਗਿਰੀ ਨੂੰ ਐੱਮਡੀ (ਪਨਸਪ) ਤੇ ਡਾਇਰੈਕਟਰ (ਸ਼ਹਿਰੀ ਹਵਾਬਾਜ਼ੀ) ਦੇ ਨਾਲ ਸਕੱਤਰ ਰੈਵੇਨਿਊ ਤੇ ਮੁੜ ਵਸੇਬਾ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਆਈਏਐੱਸ ਅਧਿਕਾਰੀ ਰਾਹੁਲ ਝਾਬਾ ਨੂੰ ਵਧੀਕ ਸੀਈਓ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਤੇ ਪੰਜਾਬ ਇਨਫੋਟੈਕ ਦੇ ਐੱਮਡੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੀਸੀਐੱਸ ਅਧਿਕਾਰੀ ਜਗਜੀਤ ਸਿੰਘ ਨੂੰ ਵਧੀਕ ਐੱਮਡੀ ਪੰਜਾਬ ਸਮਾਲ ਇੰਡਸਟਰੀਜ਼, ਰਾਜਦੀਪ ਕੌਰ ਨੂੰ ਸਕੱਤਰ ਰਾਜ ਚੋਣ ਕਮਿਸ਼ਨ ਪੰਜਾਬ, ਤੇਜਦੀਪ ਸਿੰਘ ਸੈਣੀ ਨੂੰ ਸੰਯੁਕਤ ਸਕੱਤਰ ਜਨਰਲ ਪ੍ਰਸ਼ਾਸਨ ਦੇ ਨਾਲ ਡਾਇਰੈਕਟਰ ਪ੍ਰਾਹੁਣਚਾਰੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹਰਜੀਤ ਸਿੰਘ ਸੰਧੂ ਨੂੰ ਐੱਮਡੀ ਪੰਜਾਬ ਸਹਿਕਾਰੀ ਬੈਂਕ ਦੀ ਵਾਧੂ ਜ਼ਿੰਮੇਵਾਰੀ ਤੇ ਵਿਨੀਤ ਕੁਮਾਰ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਲਗਾਇਆ ਗਿਆ ਹੈ।