ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੱਖ-ਵੱਖ ਥਾਵਾਂ ਤੋਂ ਦੋ ਭੈਣਾਂ ਸਮੇਤ ਤਿੰਨ ਲੜਕੀਆਂ ਲਾਪਤਾ

08:29 AM Jul 12, 2023 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੁਲਾਈ
ਵੱਖ ਵੱਖ ਥਾਵਾਂ ਤੋਂ ਦੋ ਭੈਣਾਂ ਸਮੇਤ ਤਿੰਨ ਨਾਬਾਲਗ ਲੜਕੀਆਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ ਹਨ। ਥਾਣਾ ਟਿੱਬਾ ਦੀ ਪੁਲੀਸ ਨੂੰ ਗਲੀ ਨੰਬਰ 11 ਸੁਰਜੀਤ ਕਲੋਨੀ ਜਗੀਰਪੁਰ ਰੋਡ ਵਾਸੀ ਰੁਖਸਾਨਾ ਪਤਨੀ ਸਾਜ਼ਿਦ ਨੇ ਦੱਸਿਆ ਹੈ ਕਿ ਉਸ ਦੀਆਂ ਲੜਕੀਆਂ ਰੇਸ਼ਮਾ (15) ਅਤੇ ਆਸਮਾ (13) ਸਵੇਰ ਸਮੇਂ ਘਰੋਂ ਬਨਿ੍ਹਾਂ ਕੁੱਝ ਦੱਸੇ ਕਿਧਰੇ ਚਲੀਆਂ ਗਈਆਂ ਹਨ ਅਤੇ ਘਰ ਵਾਪਸ ਨਹੀਂ ਆਈਆਂ। ਉਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੀਆਂ ਲੜਕੀਆਂ ਨੂੰ ਕਿਸੇ ਨਾਮਲੂਮ ਵਿਅਕਤੀ ਨੇ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ।
ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਨੂੰ ਗਲੀ ਨੰਬਰ 2 ਨਿਊ ਪ੍ਰੇਮ ਨਗਰ ਵਾਸੀ ਸਰਲਾ ਦੇਵੀ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਪ੍ਰਤਿਭਾ (14) ਘਰੋਂ ਬਾਲਾ ਜੀ ਫਾਸਟ ਫੂਡ ਦੀ ਦੁਕਾਨ ਘੁਮਾਰ ਮੰਡੀ ਗਈ ਸੀ ਪਰ ਘਰ ਵਾਪਸ ਨਹੀਂ ਆਈ। ਉਸ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲੀ। ਉਸ ਨੇ ਸ਼ੱਕ‌ ਪ੍ਰਗਟ ਕੀਤਾ ਹੈ ਕਿ ਉਸ ਦੀ ਲੜਕੀ ਨੁੰ ਕਿਸੇ ਨਾਮਾਲੂਮ ਵਿਅਕਤੀ ਨੇ ਨਿੱਜੀ ਸਵਾਰਥ ਲਈ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਦੋਹਾਂ ਮਾਮਲਿਆਂ ਵਿੱਚ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Tags :
ਸਮੇਤਤਿੰਨਥਾਵਾਂਭੈਣਾਂਲੜਕੀਆਂਲਾਪਤਾਵੱਖ-ਵੱਖ
Advertisement