For the best experience, open
https://m.punjabitribuneonline.com
on your mobile browser.
Advertisement

ਬ੍ਰਹਮਪੁਰ ਵਿੱਚ ਤਿੰਨ ਲੜਕੀਆਂ ਦੇ ਵਿਆਹ ਕਰਵਾਏ

08:03 AM Jun 07, 2024 IST
ਬ੍ਰਹਮਪੁਰ ਵਿੱਚ ਤਿੰਨ ਲੜਕੀਆਂ ਦੇ ਵਿਆਹ ਕਰਵਾਏ
ਪਿੰਡ ਬ੍ਰਹਮਪੁਰ ਵਿੱਚ ਨਵੇਂ-ਵਿਆਹੇ ਜੋੜਿਆਂ ਨਾਲ ਪ੍ਰਬੰਧਕ।
Advertisement

ਮੰਡੀ ਅਹਿਮਦਗੜ੍ਹ:

Advertisement

ਪਿੰਡ ਬ੍ਰਹਮਪੁਰ ਵਿੱਚ ਸਵਾਮੀ ਬ੍ਰਹਮ ਚੇਤਨ ਦੀ 20ਵੀਂ ਬਰਸੀ ਮੌਕੇ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਤਿੰਨ ਲੜਕੀਆਂ ਦੇ ਵਿਆਹ ਕਾਰਜ ਕਰਵਾਏ ਗਏ। ਕੌਂਸਲਰ ਜਸਵਿੰਦਰ ਕੌਰ ਸ਼ਰਮਾ ਨੇ ਦੱਸਿਆ ਕਿ ਸਵਾਮੀ ਪੂਰਨ ਚੇਤਨ ਦੀ ਅਗਵਾਈ ਵਿੱਚ ਸ਼ਰਧਾਲੂਆਂ ਨੇ ਪਿੰਡ ਦੀ ਪੰਚਾਇਤ ਤੇ ਸੰਗਤ ਦੇ ਸਹਿਯੋਗ ਨਾਲ ਵਿਆਹ ਸਮਾਗਮ ਕਰਵਾਏ ਹਨ। ਨਵੇਂ ਵਿਆਹੇ ਜੋੜਿਆਂ ਨੂੰ ਆਪਣਾ ਪਰਿਵਾਰਕ ਜੀਵਨ ਸ਼ੁਰੂ ਕਰਨ ਦੇ ਯੋਗ ਬਣਾਉਣ ਲਈ ਗਹਿਣੇ, ਕੱਪੜੇ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵੀ ਦਿੱਤੀਆਂ ਗਈਆਂ। ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ, ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰ ਪੁਰੀ, ਸਾਬਕਾ ਕੌਂਸਲਰ ਭੋਜ ਰਾਜ ਸ਼ਰਮਾ ਅਤੇ ਸਾਬਕਾ ਕੌਂਸਲਰ ਦੀਪਕ ਸ਼ਰਮਾ ਨੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement