ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੋਨੀਪਤ ’ਚ ਮੁਕਾਬਲੇ ਦੌਰਾਨ ਤਿੰਨ ਗੈਂਗਸਟਰ ਹਲਾਕ

07:19 AM Jul 13, 2024 IST

ਨਵੀਂ ਦਿੱਲੀ:

Advertisement

ਹਰਿਆਣਾ ਦੇ ਸੋਨੀਪਤ ਅਧੀਨ ਖਰਖੌਦਾ ਇਲਾਕੇ ’ਚ ਹਰਿਆਣਾ ਪੁਲੀਸ ਤੇ ਦਿੱਲੀ ਕਰਾਈਮ ਬਰਾਂਚ ਨੇ ਅੱਜ ਇੱਕ ਸਾਂਝੇ ਅਪਰੇਸ਼ਨ ਦੌਰਾਨ ਤਿੰਨ ਗੈਂਗਸਟਰਾਂ ਨੂੰ ਮਾਰ ਮੁਕਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਤਿੰਨਾਂ ਗੈਂਗਸਟਰਾਂ ਵਿੱਚੋਂ ਦੋ ਸ਼ੂਟਰ ਪਿਛਲੇ ਮਹੀਨੇ ਪੱਛਮੀ ਦਿੱਲੀ ਦੇ ਬਰਗਰ ਕਿੰਗ ਰੈਸਤਰਾਂ ਵਿੱਚ ਇੱਕ ਵਿਅਕਤੀ ਦੀ ਹੱਤਿਆ ਦੇ ਮਾਮਲੇ ’ਚ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਅਸ਼ੀਸ਼ ਉਰਫ ਲਾਲੂ, ਸੰਨੀ ਖਰੜ ਤੇ ਵਿੱਕੀ ਰਿਧਾਨਾ ਵਜੋਂ ਹੋਈ ਹੈ ਅਤੇ ਇਹ ਤਿੰਨੋਂ ਹਿਮਾਂਸ਼ੂ ਭਾਊ ਗੈਂਗ ਦੇ ਮੈਂਬਰ ਸਨ। ਅਧਿਕਾਰੀਆਂ ਮੁਤਾਬਕ ਇਹ ਮੁਕਾਬਲਾ ਸੋਨੀਪਤ ਦੇ ਖਰਖੌਦਾ ਇਲਾਕੇ ’ਚ ਹੋਇਆ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਗੈਂਗਸਟਰ ਵੱਖ-ਵੱਖ ਮਾਮਲਿਆਂ ’ਚ ਹਰਿਆਣਾ ਤੇ ਦਿੱਲੀ ਪੁਲੀਸ ਨੂੰ ਲੋੜੀਂਦੇ ਸਨ। -ਪੀਟੀਆਈ

Advertisement
Advertisement
Advertisement