For the best experience, open
https://m.punjabitribuneonline.com
on your mobile browser.
Advertisement

ਥਰਮਲ ਪਲਾਂਟ ਵਿੱਚ ਬਰੇਕਰ ਬਦਲਣ ਸਮੇਂ ਤਿੰਨ ਮੁਲਾਜ਼ਮ ਝੁਲਸੇ

08:38 AM Aug 25, 2024 IST
ਥਰਮਲ ਪਲਾਂਟ ਵਿੱਚ ਬਰੇਕਰ ਬਦਲਣ ਸਮੇਂ ਤਿੰਨ ਮੁਲਾਜ਼ਮ ਝੁਲਸੇ
ਭੁੱਚੋ ਮੰਡੀ ਦੇ ਆਦੇਸ਼ ਹਸਪਤਾਲ ਵਿੱਚ ਰੋਸ ਜ਼ਾਹਿਰ ਕਰਦੇ ਹੋਏ ਠੇਕਾ ਮੁਲਾਜ਼ਮ ਜਥੇਬੰਦੀ ਦੇ ਆਗੂ।
Advertisement

ਪਵਨ ਗੋਇਲ
ਭੁੱਚੋ ਮੰਡੀ, 24 ਅਗਸਤ
ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 220 ਕੇਵੀ ਸੈੱਲ ਵਿੱਚ ਚੱਲ ਰਹੀ 66 ਕੇਵੀ ਲਾਈਨ ਦੇ ਬਰੇਕਰ ਬਦਲਣ ਸਮੇਂ ਬਿਜਲੀ ਦੀ ਚਮਕ (ਫਲੈਸ਼) ਪੈਣ ਕਾਰਨ ਤਿੰਨ ਨੌਜਵਾਨ ਠੇਕਾ ਮੁਲਾਜ਼ਮ ਬੁਰੀ ਤਰ੍ਹਾਂ ਝੁਲਸ ਗਏ। ਜ਼ਖ਼ਮੀਆਂ ਵਿੱਚ ਹੀਰਾ ਲਾਲ ਵਾਸੀ ਆਦਰਸ਼ ਨਗਰ ਬਠਿੰਡਾ, ਕ੍ਰਿਸ਼ਨ ਸਿੰਘ ਵਾਸੀ ਧਿੰਗੜ ਅਤੇ ਜਗਜੀਤ ਸਿੰਘ ਵਾਸੀ ਸੇਲਬਰਾਹ ਜ਼ਿਲ੍ਹਾ ਬਠਿੰਡਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਹੀਰਾ ਲਾਲ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਦਾ ਆਦੇਸ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕ੍ਰਿਸ਼ਨ ਸਿੰਘ ਅਤੇ ਜਗਜੀਤ ਸਿੰਘ ਨੂੰ ਬਠਿੰਡਾ ਦੇ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਠੇਕਾ ਮੁਲਾਜ਼ਮਾਂ ਨੇ ਥਰਮਲ ਪਲਾਂਟ ਵਿੱਚ ਅਧਿਕਾਰੀਆਂ ਖ਼ਿਲਾਫ਼ ਰੋਸ ਵਿਖਾਵਾ ਵੀ ਕੀਤਾ।
ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਅਤੇ ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਦੋਸ਼ ਲਾਇਆ ਕਿ ਅੱਜ ਸਵੇਰੇ ਅੱਠ ਵਜੇ ਤਿੰਨੋਂ ਮੁਲਾਜ਼ਮ, ਅਧਿਕਾਰੀਆਂ ਦੇ ਕਹਿਣ ’ਤੇ ਦੋ 66 ਕੇਵੀ ਲਾਈਨਾਂ ਦੇ ਬਰੇਕਰ ਆਪਸ ਵਿੱਚ ਬਦਲਣ ਦਾ ਕੰਮ ਕਰ ਰਹੇ ਸਨ। ਇਨ੍ਹਾਂ ਲਾਈਨਾਂ ਵਿੱਚੋਂ ਇੱਕ ਲਾਈਨ ਦੀ ਸਪਲਾਈ ਚੱਲ ਰਹੀ ਸੀ। ਅਧਿਕਾਰੀਆਂ ਨੇ ਇਸ ਲਾਈਨ ’ਤੇ ਬਿਨਾਂ ਪਰਮਟ ਲਏ ਹੀ ਮੁਲਾਜ਼ਮਾਂ ਨੂੰ ਕੰਮ ’ਤੇ ਲਾ ਦਿੱਤਾ ਸੀ। ਇਸ ਦੇ ਐਸੂਲੇਟਰ ਅਤੇ ਬਰੇਕਰ ਕੱਟੇ ਨਹੀਂ ਗਏ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਥਰਮਲ ਦੇ ਪ੍ਰਬੰਧਕਾਂ ਅਤੇ ਐੱਮਐੱਸ ਸੋਢੀ ਇਰੈਕਟਰ ਕੰਪਨੀ ਨੇ ਮੁਲਾਜ਼ਮਾਂ ਦੇ ਇਲਾਜ ਤੋਂ ਪੱਲਾ ਝਾੜ ਲਿਆ ਹੈ। ਐਕਸੀਅਨ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ। ਲਾਈਨ ਨੂੰ ਬੰਦ ਕਰਨ ਲਈ ਅਜੇ ਪਰਮਟ ਲੈਣਾ ਬਾਕੀ ਸੀ ਪਰ ਠੇਕਾ ਮੁਲਾਜ਼ਮ ਆਪਣੀ ਮਰਜ਼ੀ ਨਾਲ ਹੀ ਕੰਮ ਕਰਨ ਲੱਗ ਪਏ ਸਨ।

Advertisement

ਜ਼ਖ਼ਮੀਆਂ ਇਲਾਜ ਦਾ ਖਰਚਾ ਚੁੱਕਣਗੇ ਪ੍ਰਬੰਧਕ

ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਅਤੇ ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਦੱਸਿਆ ਕਿ ਥਰਮਲ ਦੇ ਪ੍ਰਬੰਧਕਾਂ ਨੇ ਹੀਰਾ ਲਾਲ ਦੇ ਇਲਾਜ ਦਾ ਪੂਰਾ ਖਰਚਾ ਦੇਣਾ ਮੰਨ ਲਿਆ ਹੈ। ਬਾਕੀ ਦੋ ਠੇਕਾ ਮੁਲਾਜ਼ਮਾਂ ਨੂੰ ਏਮਜ਼ ’ਚੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਈਐੱਸਆਈ ਡਿਸਪੈਂਸਰੀ ਨੂੰ ਨੇੜਲੇ ਹਸਪਤਾਲਾਂ ਨਾਲ ਜੋੜਿਆ ਜਾਵੇ।

Advertisement

Advertisement
Author Image

sukhwinder singh

View all posts

Advertisement