For the best experience, open
https://m.punjabitribuneonline.com
on your mobile browser.
Advertisement

ਪੰਜਾਬ ਪੁਲੀਸ ਦੇ ਤਿੰਨ ਮੁਲਾਜ਼ਮਾਂ ਦਾ ‘ਮੁੱਖ ਮੰਤਰੀ ਪੁਰਸਕਾਰ’ ਨਾਲ ਹੋਵੇਗਾ ਸਨਮਾਨ

07:48 AM Aug 15, 2024 IST
ਪੰਜਾਬ ਪੁਲੀਸ ਦੇ ਤਿੰਨ ਮੁਲਾਜ਼ਮਾਂ ਦਾ ‘ਮੁੱਖ ਮੰਤਰੀ ਪੁਰਸਕਾਰ’ ਨਾਲ ਹੋਵੇਗਾ ਸਨਮਾਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ
ਆਜ਼ਾਦੀ ਦਿਹਾੜੇ ਦੇ ਸੂਬਾ ਪੱਧਰੀ ਸਮਾਗਮ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ ਪੰਜਾਬ ਪੁਲੀਸ ਦੇ ਤਿੰਨ ਮੁਲਾਜ਼ਮਾਂ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ’ ਨਾਲ ਸਨਮਾਨਿਤ ਕਰਨਗੇ। ਇਸ ਤੋਂ ਇਲਾਵਾ ਡਿਊਟੀ ਸਮੇਂ ਬੇਮਿਸਾਲ ਸੇਵਾਵਾਂ ਨਿਭਾਉਣ ਲਈ 5 ਪੀਪੀਐੱਸ ਅਧਿਕਾਰੀਆਂ ਸਣੇ 18 ਪੁਲੀਸ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਮੈਡਲ ਨਾਲ ਵੀ ਸਨਮਾਨਿਆ ਜਾਵੇਗਾ। ਥਾਣਾ ਸਿਟੀ ਫਗਵਾੜਾ ਦੇ ਐੱਸਐੱਚਓ ਸਬ-ਇੰਸਪੈਕਟਰ ਅਮਨਦੀਪ ਕੁਮਾਰ, ਪੁਲੀਸ ਚੌਕੀ ਇੰਡਸਟਰੀਅਲ ਏਰੀਆ ਫਗਵਾੜਾ ਦੇ ਇੰਚਾਰਜ ਏਐੱਸਆਈ ਜਸਬੀਰ ਸਿੰਘ ਤੇ ਥਾਣਾ ਸਿਟੀ ਫਗਵਾੜਾ ਦੇ ਕਾਂਸਟੇਬਲ ਰਣਜੀਤ ਸਿੰਘ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪੀਪੀਐੱਸ ਅਧਿਕਾਰੀ ਤੀਜੀ ਕਮਾਂਡੋ ਬਟਾਲੀਅਨ ਕਮਾਂਡੈਂਟ ਜਗਵਿੰਦਰ ਸਿੰਘ, ਡੀਸੀਪੀ ਲੁਧਿਆਣਾ ਜਸਕਿਰਨਜੀਤ ਸਿੰਘ ਤੇਜਾ, ਏਆਈਜੀ ਇੰਟੈਲੀਜੈਂਸ ਸਵਰਨਦੀਪ ਸਿੰਘ ਸਣੇ 18 ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁੱਖ ਮੰਤਰੀ ਮੈਡਲ ਦਿੱਤਾ ਜਾਵੇਗਾ।

ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ ਵੀ ਸਨਮਾਨੇ ਜਾਣਗੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ 13 ਸ਼ਖ਼ਸੀਅਤਾਂ ਦਾ ਸਨਮਾਨ ਕਰਨਗੇ। ਮੁੱਖ ਮੰਤਰੀ ਵੱਲੋਂ ਸਨਮਾਨੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਡਾ. ਜਸਵੀਰ ਸਿੰਘ ਗਿੱਲ, ਯੁਧਵਿੰਦਰ ਸਿੰਘ, ਅਵਤਾਰ ਸਿੰਘ, ਗੁਰਿੰਦਰਵੀਰ ਸਿੰਘ, ਮਾਸਟਰ ਅਜਾਨ ਕਪੂਰ, ਵਿਨਾਇਕ ਮਿੱਤਲ, ਸੁਨੀਤਾ ਸਭਰਵਾਲ, ਰਸ਼ਪਾਲ ਕੌਰ ਸਿੱਧੂ, ਮਨੀਤ ਦੀਵਾਨ, ਬਰਿੰਦਰ ਸਿੰਘ, ਵਿਨੋਦ ਕੁਮਾਰ ਸ਼ਰਮਾ, ਸ਼ਾਮ ਕੁਮਾਰ ਅਤੇ ਦਿ ਲਾਂਬੜਾ ਕਾਂਗੜੀ ਮਲਟੀਪਰਪਜ਼ ਸਹਿਕਾਰੀ ਸੇਵਾ ਸੁਸਾਇਟੀ ਲਿਮਟਿਡ, ਲਾਂਬੜਾ (ਹੁਸ਼ਿਆਰਪੁਰ) ਸ਼ਾਮਲ ਹਨ।

Advertisement

Advertisement
Author Image

joginder kumar

View all posts

Advertisement