ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਤਲੁਜ ’ਚ ਪਾੜ ਪੈਣ ਕਾਰਨ ਤਿੰਨ ਦਰਜਨ ਪਿੰਡਾਂ ’ਚ ਪਾਣੀ ਭਰਿਆ

07:54 AM Jul 12, 2023 IST
ਪਿੰਡ ਨਸੀਰਪੁਰ ਕੋਲ ਸਤਲੁਜ ਦਰਿਆ ਵਿੱਚ ਪਿਆ ਪਾਡ਼। -ਫੋਟੋ: ਮਲਕੀਅਤ ਸਿੰਘ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਜੁਲਾਈ
ਬੀਤੀ ਅੱਧੀ ਰਾਤ ਦੌਰਾਨ ਸਤਲੁਜ ਦਰਿਆ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਵਿੱਚ ਦੋ ਥਾਵਾਂ ’ਤੇ ਪਾੜ ਪੈ ਗਿਆ। ਇਸ ਕਾਰਨ ਜਲੰਧਰ ਅਤੇ ਕਪੂਰਥਲਾ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿੱਚ ਹੜ੍ਹ ਆ ਗਿਆ। ਹੜ੍ਹ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਡੁੱਬ ਗਈ। ਸਤਲੁਜ ਅਤੇ ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇੱਕ ਨੌਜਵਾਨ ਪਾਣੀ ਵਿੱਚ ਰੁੜ੍ਹ ਗਿਆ। ਪਹਿਲਾ ਪਾੜ ਕਰੀਬ ਬੀਤੀ ਰਾਤ 12: 40 ਵਜੇ ਪਿੰਡ ਮੰਡਾਲਾ ਛੰਨਾ ਅਤੇ ਨਸੀਰਪੁਰ ਵਿੱਚਕਾਰ ਪਿਆ ਅਤੇ ਫਿਰ ਦੂਸਰਾ ਪਾੜ ਵੱਡੇ ਤੜਕੇ 2 ਵਜੇ ਦੇ ਕਰੀਬ ਪਿੰਡ ਗੱਟਾ ਮੰਡੀ ਕਾਸੂ ਨੇੜੇ ਪਿਆ।
ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੰਡਾਲਾ ਛੰਨਾ ਨੇੜੇ 200 ਫੁੱਟ ਚੌੜਾ ਪਾੜ ਪਿਆ ਜਦ ਕਿ ਦੂਜਾ ਪਾੜ 350-400 ਫੁੱਟ ਦੇ ਕਰੀਬ ਹੈ।
ਪ੍ਰਭਾਵਿਤ ਪਿੰਡਾਂ ਦੇ ਪਰਿਵਾਰ ਪਸ਼ੂਆਂ ਸਮੇਤ ਬੰਨ੍ਹ ’ਤੇ ਆ ਕੇ ਬੈਠ ਗਏ। ਉਨ੍ਹਾਂ ਵਿੱਚੋਂ ਕੁਝ ਨੇ ਕਿਹਾ ਕਿ ਉਹ ਆਪਣਾ ਸਾਮਾਨ ਘਰਾਂ ਦੀਆਂ ਉਪਰਲੀਆਂ ਮੰਜ਼ਲਾਂ ’ਤੇ ਰੱਖ ਲਿਆ ਹੈ। ਉਧਰ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸਿਹਤ ਸਹੂਲਤਾਂ ਦੇਣ ਬਾਰੇ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 200 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਐੱਨਡੀਆਰਐੱਫ ਦੇ ਵਾਲੰਟੀਅਰਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਵੀ ਆਪਣੀਆਂ ਦੋ ਕਿਸ਼ਤੀਆਂ ਦੀ ਵਰਤੋਂ ਕਰਕੇ 50 ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਸੁਰੱਖਿਅਤ ਬਾਹਰ ਕੱਢਿਆ। ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਅਤੇ ਇਲਾਕੇ ਦੇ ਪਿੰਡ ਵਾਸੀਆਂ ਨੇ ਮੰਡਾਲਾ ਨੇੜੇ ਪਾੜ ਦੇ ਕਨਿਾਰਿਆਂ ’ਤੇ ਮਿੱਟੀ ਦੀਆਂ ਬੋਰੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੇ ਵਾਲੰਟੀਅਰਾਂ ਵੱਲੋਂ ਬੰਨ੍ਹ ’ਤੇ ਬੈਠੇ ਲੋਕਾਂ ਨੂੰ ਲੰਗਰ ਵੀ ਛਕਾਇਆ ਗਿਆ।

Advertisement

ਨੌਜਵਾਨ ਵੇਈਂ ਵਿੱਚ ਰੁੜ੍ਹਿਆ
ਪਿੰਡ ਮੁੰਡੀ ਚੋਹਲੀਆਂ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਚਿੱਟੀ ਵੇਈਂ ਦੇ ਪਾਣੀ ਵਿੱਚ ਰੁੜ੍ਹ ਗਿਆ। ਉਸ ਦੀ ਮਾਂ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਸੋਮਵਾਰ ਰਾਤ ਕਰੀਬ 10: 30 ਵਜੇ ਉਸ ਦੇ ਲੜਕੇ ਨੇ ਉਸ ਨੂੰ ਪਿੰਡ ਨਲ ਵਿੱਚ ਛੱਡ ਦਿੱਤਾ ਸੀ ਅਤੇ ਕਿਹਾ ਕਿ ਉਹ ਹੋਰ ਕੱਪੜੇ ਲੈਣ ਲਈ ਦੁਬਾਰਾ ਆਪਣੇ ਘਰ ਜਾ ਰਿਹਾ ਹੈ। ਨੌਜਵਾਨ ਦੀ ਮਾਤਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਦੀ ਲਾਸ਼ ਦਾ ਪਤਾ ਲਗਾਇਆ ਜਾਵੇ।

ਜਲੰਧਰ ਜ਼ਿਲ੍ਹੇ ਦੇ ਕਸਬਾ ਲੋਹੀਆਂ ਨੇੜੇ ਹੜ੍ਹ ਪੀੜਤਾਂ ਨੂੰ ਭੋਜਨ ਦੇ ਪੈਕੇਟ ਦਿੰਦੇ ਹੋਏ ਫੌਜ ਦੇ ਜਵਾਨ।
ਪਟਿਆਲਾ ਸ਼ਹਿਰ ਦੀ ਇਕ ਸੜਕ ’ਤੇ ਭਰੇ ਪਾਣੀ ਵਿੱਚੋਂ ਲੰਘ ਕੇ ਸੁਰੱਖਿਅਤ ਥਾਂ ਵੱਲ ਜਾਂਦੇ ਹੋਏ ਲੋਕ।
ਸ਼ਾਹਕੋਟ ਨੇੜੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਇਕ ਪਿੰਡ ਵਿਚ ਪਾਣੀ ਭਰਨ ਕਰ ਕੇ ਰਾਹਤ ਟੀਮ ਕੋਲੋਂ ਖਾਣ-ਪੀਣ ਦਾ ਸਾਮਾਨ ਲੈ ਕੇ ਜਾਂਦੇ ਹੋਏ ਲੋਕ।
ਸਤਲੁਜ ਦਰਿਆ ਵਿੱਚ ਪਾੜ ਪੈਣ ਮਗਰੋਂ ਪਿੰਡ ਮੁੰਡੀ ਕਾਹਲੋਂ ਵਿੱਚ ਭਰਿਆ ਹੋਇਆ ਪਾਣੀ। -ਫੋਟੋਆਂ: ਪੀਟੀਆਈ/ਮਲਕੀਅਤ ਸਿੰਘ ­

 

Advertisement

Advertisement
Tags :
ਸਤਲੁਜਕਾਰਨਤਿੰਨਦਰਜਨਪਾਣੀ:ਪਿੰਡਾਂਭਰਿਆ