For the best experience, open
https://m.punjabitribuneonline.com
on your mobile browser.
Advertisement

ਇਜ਼ਰਾਇਲੀ ਹਮਲੇ ’ਚ ਤਿੰਨ ਦਰਜਨ ਫ਼ਲਸਤੀਨੀ ਹਲਾਕ

07:28 AM Aug 25, 2024 IST
ਇਜ਼ਰਾਇਲੀ ਹਮਲੇ ’ਚ ਤਿੰਨ ਦਰਜਨ ਫ਼ਲਸਤੀਨੀ ਹਲਾਕ
ਖ਼ਾਨ ਯੂਨਿਸ ’ਚ ਇਜ਼ਰਾਇਲੀ ਹਮਲੇ ’ਚ ਮਾਰੇ ਵਿਅਕਤੀ ਦੀ ਲਾਸ਼ ਲਿਜਾਂਦੇ ਹੋਏ ਰਾਹਤ ਕਰਮੀ। -ਫੋਟੋ: ਰਾਇਟਰਜ਼
Advertisement

ਕਾਹਿਰਾ, 24 ਅਗਸਤ
ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਪੱਟੀ ’ਚ ਕੀਤੇ ਗਏ ਹਮਲਿਆਂ ਦੌਰਾਨ ਤਿੰਨ ਦਰਜਨ ਫ਼ਲਸਤੀਨੀ ਹਲਾਕ ਹੋ ਗਏ। ਉਧਰ ਮਿਸਰ ਦੀ ਰਾਜਧਾਨੀ ਕਾਹਿਰਾ ’ਚ ਗੋਲੀਬੰਦੀ ਦੇ ਸਮਝੌਤੇ ਲਈ ਐਤਵਾਰ ਨੂੰ ਗੱਲਬਾਤ ਹੋਵੇਗੀ।
ਨਾਸਿਰ ਹਸਪਤਾਲ ਮੁਤਾਬਕ ਇਜ਼ਰਾਇਲੀ ਹਮਲੇ ’ਚ ਮਾਰੇ ਗਏ ਵਿਅਕਤੀਆਂ ’ਚ ਇਕੋ ਪਰਿਵਾਰ ਦੇ 11 ਮੈਂਬਰ ਸ਼ਾਮਲ ਹਨ। ਖ਼ਾਨ ਯੂਨਿਸ ’ਚ ਸ਼ਨਿਚਰਵਾਰ ਤੜਕੇ ਉਨ੍ਹਾਂ ਦੇ ਘਰ ’ਤੇ ਹਮਲਾ ਹੋਇਆ ਸੀ। ਹਸਪਤਾਲ ’ਚ 33 ਲਾਸ਼ਾਂ ਪੁੱਜੀਆਂ ਹਨ। ਖ਼ਾਨ ਯੂਨਿਸ ਦੇ ਅਲ-ਅਕਸਾ ਮਾਰਟੀਅਰਜ਼ ਹਸਪਤਾਲ ’ਚ ਤਿੰਨ ਹੋਰ ਫ਼ਲਸਤੀਨੀਆਂ ਦੀਆਂ ਲਾਸ਼ਾਂ ਪਹੁੰਚੀਆਂ ਹਨ। ਹਸਪਤਾਲ ਮੁਤਾਬਕ ਇਕ ਸੜਕ ’ਤੇ ਹੋਏ ਹਮਲੇ ’ਚ 17 ਵਿਅਕਤੀ ਮਾਰੇ ਗਏ ਜਿਨ੍ਹਾਂ ’ਚ ਟੁਕ-ਟੁਕ ਆਟੋਰਿਕਸ਼ਾ ’ਤੇ ਸਵਾਰ ਵਿਅਕਤੀ ਵੀ ਸ਼ਾਮਲ ਹਨ। ਖ਼ਾਨ ਯੂਨਿਸ ਦੇ ਪੂਰਬੀ ਹਿੱਸੇ ’ਚ ਇਕ ਟੁਕ-ਟੁਕ ’ਤੇ ਹਮਲੇ ’ਚ ਪੰਜ ਹੋਰ ਵਿਅਕਤੀ ਮਾਰੇ ਗਏ। ਇਸ ਦੌਰਾਨ ਗੋਲੀਬੰਦੀ ਦੇ ਸਮਝੌਤੇ ਲਈ ਹਮਾਸ ਦਾ ਵਫ਼ਦ ਸ਼ਨਿਚਰਵਾਰ ਨੂੰ ਕਾਹਿਰਾ ਪੁੱਜ ਗਿਆ ਹੈ। ਹਮਾਸ ਦੇ ਸੀਨੀਅਰ ਅਧਿਕਾਰੀ ਮਹਿਮੂਦ ਮਰਦਾਵੀ ਨੇ ਕਿਹਾ ਕਿ ਹਮਾਸ ਐਤਵਾਰ ਨੂੰ ਹੋਣ ਵਾਲੀ ਗੱਲਬਾਤ ’ਚ ਸਿੱਧੇ ਤੌਰ ’ਤੇ ਹਿੱਸਾ ਨਹੀਂ ਲਵੇਗਾ ਅਤੇ ਮਿਸਰ ਤੇ ਕਤਰ ਉਸ ਨਾਲ ਸਾਰੀ ਚਰਚਾ ਸਾਂਝੀ ਕਰਨਗੇ। ਇਜ਼ਰਾਇਲੀ ਵਫ਼ਦ ਵੀਰਵਾਰ ਨੂੰ ਇਥੇ ਪਹੁੰਚ ਗਿਆ ਸੀ ਅਤੇ ਉਸ ਦੀ ਅਗਵਾਈ ਮੋਸਾਦ ਖ਼ੁਫ਼ੀਆ ਸੇਵਾ ਦਾ ਮੁਖੀ ਡੇਵਿਡ ਬਰਨੀਆ ਕਰ ਰਿਹਾ ਹੈ। -ਏਪੀ

Advertisement
Advertisement
Author Image

sukhwinder singh

View all posts

Advertisement
×