For the best experience, open
https://m.punjabitribuneonline.com
on your mobile browser.
Advertisement

ਤਿੰਨ ਦਿਨਾ ਧਾਰਮਿਕ ਦੀਵਾਨ ਅੱਜ ਤੋਂ

07:18 AM Sep 06, 2024 IST
ਤਿੰਨ ਦਿਨਾ ਧਾਰਮਿਕ ਦੀਵਾਨ ਅੱਜ ਤੋਂ
Advertisement

ਲੁਧਿਆਣਾ: ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋਂ ਸਾਹਿਬ, ਮੋਗਾ ਸ੍ਰੀ ਮਾਨ ਸੰਤ ਦਰਬਾਰਾ ਸਿੰਘ, ਸ੍ਰੀਮਾਨ ਸੰਤ ਜ਼ੋਰਾ ਸਿੰਘ ਲੋਪੋਂ ਅਤੇ ਸਮੂਹ ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ 26ਵਾਂ ਦਰਬਾਰ ਧਾਰਮਿਕ ਨੂਰੀ ਦੀਵਾਨ 6, 7 ਅਤੇ 8 ਸਤੰਬਰ ਨੂੰ ਅਰੋੜਾ ਪੈਲੇਸ ਪਿੱਛੇ ਦਾਣਾ ਮੰਡੀ ਵਿੱਚ ਸਜਾਏ ਜਾਣਗੇ। ਇਸ ਸਬੰਧੀ ਪ੍ਰਧਾਨ ਜੀਤ ਸਿੰਘ ਠੇਕੇਦਾਰ ਨੇ ਦੱਸਿਆ ਕਿ ਤਿੰਨੋਂ ਦਿਨ ਸ਼ਾਮ 4 ਵਜੇ ਤੋਂ 8 ਵਜੇ ਤੱਕ ਕਵੀਸ਼ਰੀ ਜਥੇ ਗੁਰੂ ਜੱਸ ਸੁਣਾਉਣਗੇ ਅਤੇ ਉਪਰੰਤ 8 ਵਜੇ ਤੋਂ 10 ਵਜੇ ਤੱਕ ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲੇ ਕਥਾ ਕਰਨਗੇ। ਇਸ ਮੌਕੇ ਹਰਦਿਆਲ ਸਿੰਘ, ਮਹਿੰਦਰ ਸਿੰਘ ਲੋਟੇ, ਕੁਲਵਿੰਦਰ ਸਿੰਘ ਟੀਟੂ, ਇੰਦਰਜੀਤ ਸਿੰਘ ਪੱਪੀ, ਹਰਪਾਲ ਸਿੰਘ ਘਟੌੜੇ, ਰਾਮਪਾਲ ਸਿੰਘ, ਤੇਜਾ ਸਿੰਘ, ਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਪ੍ਰਦੀਪ ਕੁਮਾਰ ਭੋਲਾ, ਜਸਵੀਰ ਕੌਰ, ਵਿਮਲਾ ਰਾਣੀ ਅਤੇ ਗੁਰਦਿਆਲ ਕੌਰ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement