ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਵੱਦੀ ਟਕਸਾਲ ਵੱਲੋਂ ਤਿੰਨ ਦਿਨਾ ਗੁਰਮਤਿ ਸੰਗੀਤ ਕਾਰਜਸ਼ਾਲਾ

08:12 AM Jun 14, 2024 IST
ਸਮਾਗਮ ਮੌਕੇ ਤਬਲਾ ਵਜਾਉਂਦੇ ਹੋਏ ਪੰਡਿਤ ਅਨੁਰਾਧਾ ਪਾਲ। -ਫੋਟੋ: ਗੁਰਿੰਦਰ ਸਿੰਘ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਜੂਨ
ਜਵੱਦੀ ਟਕਸਾਲ ਵੱਲੋਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਵਿਖੇ ਤਿੰਨ ਰੋਜ਼ਾ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਅੰਤਿਮ ਦਿਨ ਅੱਜ ਸਮਾਪਤੀ ਸੈਸ਼ਨ ਦੌਰਾਨ ਤਬਲਾਵਾਦਕ ਪੰਡਿਤ (ਸ੍ਰੀਮਤੀ) ਅਨੁਰਾਧਾ ਪਾਲ ਨੇ ਤਬਲਾਵਾਦਨ ਕਰਕੇ ਰੰਗ ਬੰਨ੍ਹਿਆ। ਕਾਰਜਸ਼ਾਲਾ ਵਿੱਚ ਹਾਜ਼ਰ ਸੰਗੀਤ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਉਨ੍ਹਾਂ ਦੀ ‘ਤਬਲਾ’ ਪੇਸ਼ਕਾਰੀ ਅਤੇ ਉਸ ਵਿਚਲੇ ਇਕ-ਇਕ ਨੁਕਤੇ ਨੂੰ ਸਮਝਣ ਲਈ ਲਈ ਰੁਚੀ ਦਿਖਾਈ। ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ, ਭਾਈ ਪਰਮਜੀਤ ਸਿੰਘ ਖਾਲਸਾ, ਰਣਜੋਧ ਸਿੰਘ ਜੀਐਸ, ਮੇਜਰ ਸਿੰਘ ਅਤੇ ਸੰਤ ਹਰੀ ਸਿੰਘ ਨਾਨਕਸਰ ਵਾਲਿਆਂ ਨੇ ਪੰਡਿਤ ਅਨੁਰਾਧਾ ਪਾਲ ਨੂੰ ਸ਼ਾਲ ਤੇ ਦਰਬਾਰ ਸਾਹਿਬ ਦੇ ਮਾਡਲ ਨਾਲ ਸਨਮਾਨਿਤ ਕੀਤਾ।
ਸੰਗੀਤ ਕਾਰਜ਼ਸ਼ਾਲਾ ਦੌਰਾਨ ਸੰਗੀਤ ਉਸਤਾਦਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਅਤੇ ਦਸਮ ਬਾਣੀ ਵਿਚਲੇ ਰਾਗਾਂ ਦੀਆਂ ਬਾਰੀਕੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੇ ਸੰਗੀਤ ਖੇਤਰ ਨਾਲ ਸਬੰਧਿਤ ਪੰਡਿਤ ਹਰਸ਼ ਨਾਰਾਇਣ, ਉਸਤਾਦ ਇੰਦਰਜੀਤ ਸਿੰਘ ਬਿੰਦੂ, ਪ੍ਰਿੰਸੀਪਲ ਜਤਿੰਦਰਪਾਲ ਸਿੰਘ, ਪੰਡਿਤ ਰਮਾ ਕਾਂਤ, ਉਸਤਾਦ ਰਾਜਬਰਿੰਦਰ ਸਿੰਘ, ਪ੍ਰੋ: ਤਜਿੰਦਰ ਸਿੰਘ, ਪ੍ਰੋ: ਇਕਬਾਲ ਸਿੰਘ, ਪ੍ਰੋ: ਚਰਨਜੀਤ ਕੌਰ, ਪ੍ਰੋ: ਜਤਿੰਦਰ ਸਿੰਘ ਅਤੇ ਭਾਈ ਜਸਪ੍ਰੀਤ ਸਿੰਘ ਤੋਂ ਸੰਗੀਤ ਗਿਆਨ ਹਾਸਲ ਕੀਤਾ। ਇਸ ਮੌਕੇ ਸੰਤ ਅਮੀਰ ਸਿੰਘ ਨੇ ਉਸਤਾਦ ਸੰਗੀਤ ਮਾਹਿਰਾਂ ਅਤੇ ਅਹਿਮ ਸ਼ਖਸ਼ੀਅਤਾਂ ਨੂੰ ਜਵੱਦੀ ਟਕਸਾਲ ਵੱਲੋਂ ਸਨਮਾਨਿਤ ਕੀਤਾ ਅਤੇ ਗੁਰਮਤਿ ਸੰਗੀਤ ਵਰਕਸ਼ਾਪ ’ਚ ਹਾਜ਼ਰੀ ਭਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਭੇਟ ਕੀਤੇ। ਇਸ ਮੌਕੇ ਭਾਈ ਸਤਿੰਦਰ ਸਿੰਘ ਸਾਰੰਗ, ਡਾ: ਚਰਨਜੀਤ ਕੌਰ, ਉਸਤਾਦ ਗੋਬਿੰਦਰ ਸਿੰਘ ਆਲਮਪੁਰੀ, ਪ੍ਰੋ: ਇਕਬਾਲ ਸਿੰਘ ਜਮਾਲਪੁਰੀ, ਭਾਈ ਈਸ਼ਰ ਸਿੰਘ, ਉਸਤਾਦ ਮਨਿੰਦਰ ਸਿੰਘ, ਬਲਜੀਤ ਸਿੰਘ ਬੀਤਾ, ਵਰਿੰਦਰ ਸਹਿਗਲ, ਬਲਦੇਵ ਸਿੰਘ ਢੱਟ ਆਦਿ ਵੀ ਹਾਜ਼ਰ ਸਨ।

Advertisement

Advertisement
Advertisement