ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਸ਼ੀ ਵਿਗਿਆਨ ਕੇਂਦਰਾਂ ’ਚ ਤਿੰਨ ਰੋਜ਼ਾ ਜ਼ੋਨਲ ਵਰਕਸ਼ਾਪ ਸਮਾਪਤ

11:34 AM Sep 21, 2024 IST
ਸਮਾਪਤੀ ਸਮਾਗਮ ਦੌਰਾਨ ਇਨਾਮ ਪ੍ਰਾਪਤ ਕਰਦੇ ਹੋਏ ਕੇਵੀਕੇ ਦੇ ਅਧਿਕਾਰੀ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਸਤੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿੱਚ 72 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਤਿੰਨ ਰੋਜ਼ਾ ਜ਼ੋਨਲ ਵਰਕਸ਼ਾਪ ਅੱਜ ਖਤਮ ਹੋ ਗਈ। ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ, ਜ਼ੋਨ 1 ਨਾਲ ਜੁੜੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਇਸ ਕਾਰਜਸ਼ਾਲਾ ਵਿੱਚ 90 ਤੋਂ ਵਧੇਰੇ ਵਫ਼ਦ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਬੀਤੇ ਵਰ੍ਹੇ ਦੀਆਂ ਪ੍ਰਾਪਤੀਆਂ ਅਤੇ ਆਉਂਦੇ ਵਰ੍ਹੇ ਦੇ ਟੀਚਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ, ਜ਼ੋਨ 1 ਦੇ ਨਿਰਦੇਸ਼ਕ ਡਾ. ਪਰਵੇਂਦਰ ਸ਼ੇਰੋਨ ਨੇ ਅਹਿਮ ਸ਼ਖ਼ਸੀਅਤਾਂ ਅਤੇ ਪ੍ਰਤੀਭਾਗੀਆਂ ਨੂੰ ਜੀ ਆਇਆਂ ਕਿਹਾ ਅਤੇ ਵਰਕਸ਼ਾਪ ਦੇ ਮੁੱਖ ਬਿੰਦੂਆਂ ’ਤੇ ਚਰਚਾ ਕੀਤੀ। ਸਮਾਪਨ ਸਮਾਰੋਹ ਦੌਰਾਨ ਵੱਖ-ਵੱਖ ਸਾਇੰਸਦਾਨਾਂ ਦੀਆਂ ਲਿਖੀਆਂ ਪ੍ਰਕਾਸ਼ਨਾਵਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ। ਉਤਮ ਕੇਂਦਰ ਦਾ ਸਨਮਾਨ ਕੇ ਵੀ ਕੇ ਜਲੰਧਰ ਨੂੰ ਪ੍ਰਾਪਤ ਹੋਇਆ। ਸਮੁੱਚੀ ਚਲੰਤ ਟਰਾਫੀ ਅਤੇ ਇਕ ਲੱਖ ਦਾ ਇਨਾਮ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ, ਜੰਮੂ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਨੂੰ ਮਿਲਿਆ।

Advertisement

Advertisement