ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਏਯੂ ਵਿੱਚ ਤਿੰਨ ਰੋਜ਼ਾ ਕੌਮੀ ਮੱਕੀ ਕਾਨਫਰੰਸ ਸਮਾਪਤ

07:32 AM Aug 26, 2024 IST
ਕੌਮੀ ਕਾਨਫਰੰਸ ਦੀ ਸਮਾਪਤੀ ਮੌਕੇ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਦੇ ਹੋਏ ਵੀਸੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ।

ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਅਗਸਤ
ਪੀਏਯੂ ਅਤੇ ਆਈਸੀਏਆਰ-ਭਾਰਤੀ ਮੱਕੀ ਖੋਜ ਸੰਸਥਾਨ ਵੱਲੋਂ ਸਾਂਝੇ ਤੌਰ ’ਤੇ ਮੱਕੀ ਟੈਕਨਾਲੋਜਿਸਟ ਐਸੋਸੀਏਸ਼ਨ ਆਫ਼ ਇੰਡੀਆ ਦੀ ਸਹਾਇਤਾ ਨਾਲ ਕਰਵਾਈ ਤਿੰਨ ਰੋਜ਼ਾ ਰਾਸ਼ਟਰੀ ਮੱਕੀ ਕਾਨਫਰੰਸ ਅੱਜ ਸਮਾਪਤ ਹੋ ਗਈ। ਇਸ ਕਾਨਫਰੰਸ ਦਾ ਸਿਰਲੇਖ ਵਾਤਾਵਰਨ ਸਥਿਰਤਾ ਦੇ ਨਾਲ ਭੋਜਨ, ਪੌਸ਼ਟਿਕ ਅਤੇ ਜੈਵਿਕ ਐਨਰਜੀ ਸੁਰੱਖਿਆ ਲਈ ਮੱਕੀ ਦੀ ਫ਼ਸਲ ਨਿਰਧਾਰਤ ਕੀਤਾ ਗਿਆ ਸੀ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਨਿਭਾਈ।
ਸਮਾਗਮ ਵਿੱਚ ਡਾ. ਐੱਸ.ਕੇ. ਵਾਸਲ ਅਤੇ ਡਾ. ਰਾਜਬੀਰ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਸਮਾਪਤੀ ਸਮਾਰੋਹ ਵਿੱਚ ਆਈ.ਸੀ.ਏ.ਆਰ ਸੰਸਥਾਵਾਂ ਦੇ ਅਮਲੇ ਅਤੇ ਪੀਏਯੂ ਦੇ ਉੱਚ ਅਧਿਕਾਰੀ ਅਤੇ ਮਾਹਿਰਾਂ ਨਾਲ ਵਿਦਿਆਰਥੀ ਵੀ ਮੌਜੂਦ ਰਹੇ। ਡਾ. ਗੋਸਲ ਨੇ ਸਾਰੇ ਪੇਪਰ ਪੇਸ਼ ਕਰਤਾਵਾਂ ਅਤੇ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵੱਖ-ਵੱਖ ਹਿੱਸੇਦਾਰਾਂ ਵਿਚਕਾਰ ਸਹਿਯੋਗ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਕਾਨਫਰੰਸ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਜ਼ਰੂਰੀ ਖੇਤੀਬਾੜੀ ਮੁੱਦਿਆਂ ਨੂੰ ਹੱਲ ਕਰਨ ਲਈ ਸਰਲ, ਕਿਸਾਨ-ਪੱਖੀ ਤਕਨੀਕਾਂ ਅਪਣਾਉਣ ਅਤੇ ਭੋਜਨ, ਚਾਰੇ ਅਤੇ ਈਂਧਣ ਖੇਤਰਾਂ ਵਿੱਚ ਭਵਿੱਖ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਾ. ਐੱਸ.ਕੇ. ਵਾਸਲ ਨੇ ਭਾਰਤੀ ਖੇਤੀ ਦੇ ਭਵਿੱਖ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਅਹਿਮ ਕਿਹਾ। ਉਨ੍ਹਾਂ ਕਿਹਾ ਕਿ ਸਪੀਡ ਬਰੀਡਿੰਗ ਦੀ ਮਹੱਤਤਾ ਅੱਜ ਦੇ ਖੇਤੀ ਯੋਗ ਵਿੱਚ ਵਧੀ ਹੈ।
ਡਾ. ਵਾਸਲ ਨੇ ਮੱਕੀ ਦੀ ਫਸਲ ਦੀ ਸਥਿਰਤਾ ਸੁਧਾਰਨ ’ਤੇ ਜ਼ੋਰ ਦਿੱਤਾ। ਡਾ. ਸੇਨ ਦਾਸ ਨੇ ਭਾਰਤੀ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਮੱਕੀ ਦੀ ਸਮਰੱਥਾ ਨੂੰ ਦੁਹਰਾਇਆ। ਡਾ. ਰਾਜਬੀਰ ਸਿੰਘ ਨੇ ਭਾਰਤ ਵਿੱਚ ਮੱਕੀ ਦੀ ਫ਼ਸਲ ਦੀ ਸੰਭਾਵਨਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿ ਪੰਜਾਬ ਦੇ ਕਿਸਾਨ ਅਕਸਰ ਦੇਸ਼ ਦੇ ਬਾਕੀ ਹਿੱਸਿਆਂ ਲਈ ਰੁਝਾਨ ਤੈਅ ਕਰਦੇ ਹਨ, ਇਸ ਦਿਸ਼ਾ ਵਿਚ ਵੀ ਪੰਜਾਬ ਦੇ ਕਿਸਾਨਾਂ ਤੋਂ ਅਗਵਾਈ ਦੀ ਆਸ ਹੈ। ਕਾਨਫਰੰਸ ਦੇ ਸਕੱਤਰ ਅਤੇ ਆਈਸੀਏਆਰ-ਇੰਡੀਅਨ ਇੰਸਟੀਚਿਊਟ ਆਫ ਮੇਜ਼ ਰਿਸਰਚ ਦੇ ਨਿਰਦੇਸ਼ਕ ਡਾ. ਐੱਚ.ਐੱਸ. ਜਾਟ ਨੇ ਚਰਚਾ ਤੋਂ ਸਾਹਮਣੇ ਆਈਆਂ ਮੁੱਖ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਮੱਕੀ ਵਿੱਚ ਬਿਹਤਰ ਜੈਨੇਟਿਕ ਵਿਕਾਸ ਲਈ ਰਵਾਇਤੀ ਅਤੇ ਨਵੀਨ ਤਕਨੀਕਾਂ ਵਿਚਕਾਰ ਸੰਤੁਲਨ ਦੀ ਮਹੱਤਤਾ ਨੂੰ ਸਨਮੁੱਖ ਲਿਆਂਦਾ। ਸਮਾਗਮ ਦੀ ਸਮਾਪਤੀ ਪੀਏਯੂ ਡਾ. ਸੁਰਿੰਦਰ ਸੰਧੂ ਦੇ ਧੰਨਵਾਦ ਨਾਲ ਹੋਈ।

Advertisement

Advertisement
Advertisement