ਪੀਜੀਆਈ ਵਿੱਚ ਤਿੰਨ ਰੋਜ਼ਾ ਕੌਮੀ ਕਾਨਫਰੰਸ ਅੱਜ ਤੋਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਨਵੰਬਰ
ਇੰਡੀਅਨ ਸੁਸਾਇਟੀ ਆਫ ਟ੍ਰਾਂਸਫਿਊਜ਼ਨ ਮੈਡੀਸਨ ਦੀ ਸਾਲਾਨਾ ਕੌਮੀ ਕਾਨਫਰੰਸ ਟਰਾਂਸਮੈਡਕੋਲ 2023 ਤਿੰਨ ਤੋਂ ਪੰਜ ਨਵੰਬਰ ਤਕ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ ਐਮਈਆਰ) ਚੰਡੀਗੜ੍ਹ ਵਿੱਚ ਕਰਵਾਈ ਜਾ ਰਹੀ ਹੈ। ਇਹ ਕਾਨਫਰੰਸ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਜਿਸ ਸਬੰਧੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਵਿੱਚ ਚਾਰ ਪ੍ਰੀ-ਕਾਨਫਰੰਸ ਵਰਕਸ਼ਾਪ ਕਰਵਾਈਆਂ ਗਈਆਂ। ਇਸ ਵਰਕਸ਼ਾਪ ਦਾ ਵਿਸ਼ਾ ਇਮਿਊਨੋਹੈਮਟੋਲੋਜੀ: ਰਿਸੋਲਵਿੰਗ ਕੰਪਲੈਕਸਟੀਸ ਇਨ ਰੈੱਡ ਸੈੱਲ ਸੀਰੋਲੋਜੀ, ਥੈਰਾਪਿਊਟਿਕ, ਅਫੇਰੇਸਿਸ ਐਂਡ ਸੈਲੂਲਰ ਥੈਰੇਪੀ, ਇੰਟਰੀਕੇਸਿਸ ਆਫ ਟੀਟੀਆਈ ਸਕ੍ਰੀਨਿੰਗ ਮੈਥਾਡੋਲੋਜਜਿ਼ ਅਤੇ ਇਕਵਿਪਮੈਂਟ ਮੈਨੇਜਮੈਂਟ ਫਾਰ ਕੁਆਲਿਟੀ ਬਲੱਡ ਕੰਪੋਨੈਂਟਸ ਹੋਵੇਗਾ।
ਵਰਕਸ਼ਾਪ ਦਾ ਉਦਘਾਟਨ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੀ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਜਸਬਿੰਦਰ ਕੌਰ ਨੇ ਕੀਤਾ। ਇਸ ਵਰਕਸ਼ਾਪ ਵਿੱਚ 150 ਡੈਲੀਗੇਟਾਂ ਨੇ ਭਾਗ ਲਿਆ ਅਤੇ ਚਾਲੀ ਗੈਸਟ ਫੈਕਲਟੀ ਨੇ ਪਰਚੇ ਪੜ੍ਹੇ। ਇਸ ਕਾਨਫਰੰਸ ਦੇ ਆਰਗੇਨਾਈਜ਼ਿੰਗ ਚੇਅਰਪਰਸਨ ਪ੍ਰੋ. ਆਰਆਰ ਸ਼ਰਮਾ (ਪੀਜੀਆਈ ਬਲੱਡ ਬੈਂਕ ਦੇ ਮੁਖੀ) ਨੇ ਅਜਿਹੀਆਂ ਵਰਕਸ਼ਾਪ ਦੀ ਮਹੱਤਤਾ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਬਲੱਡ ਬੈਂਕ ਦੇ ਮੁਖੀ ਪ੍ਰੋ. ਰਵਨੀਤ ਕੌਰ ਤੇ ਆਈਐੱਸਟੀਐੱਮ ਦੇ ਪ੍ਰਧਾਨ ਪ੍ਰੋ. ਦੇਵਾਸ਼ੀਸ਼ ਤੇ ਹੋਰ ਮੌਜੂਦ ਸਨ।