ਤਿੰਨ ਰੋਜ਼ਾ ਜੋੜ ਮੇਲਾ ਭਲਕ ਤੋਂ
08:35 AM Jul 25, 2024 IST
Advertisement
ਫਗਵਾੜਾ (ਪੱਤਰ ਪ੍ਰੇਰਕ): ਇੱਥੇ 108 ਸੰਤ ਬਾਬਾ ਫੂਲਾ ਸਿੰਘ ਜੀ ਯਾਦ ’ਚ 115ਵਾਂ ਸਾਲਾਨਾ ਜੋੜ ਮੇਲਾ 26, 27, 28 ਜੁਲਾਈ ਨੂੰ ਪਿੰਡ ਵਿਰਕਾਂ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਨਿਰਮਲ ਸਿੰਘ ਆਸੀ ਨੇ ਦੱਸਿਆ ਕਿ 26 ਜੁਲਾਈ ਨੂੰ ਦੁਪਹਿਰ 1 ਵਜੇ ਗੁਰਦੁਆਰੇ ਤੋਂ ਨਗਰ ਕੀਰਤਨ ਰਵਾਨਾ ਹੋਵੇਗਾ ਤੇ 27 ਜੁਲਾਈ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਗਿਆਨੀ ਜਸਪਾਲ ਸਿੰਘ, ਗਿਆਨੀ ਮੇਜਰ ਸਿੰਘ ਖਾਲਸਾ ਸੁਲਤਾਨਪੁਰ ਲੋਧੀ ਦੇ ਜਥੇ ਕੀਰਤਨ ਕਰਨਗੇ। ਰਾਤ ਦੇ ਦੀਵਾਨ ’ਚ ਭਾਈ ਮਨਜਿੰਦਰ ਸਿੰਘ ਰਾਏਪੁਰ ਤੇ 28 ਜੁਲਾਈ ਨੂੰ ਗਿਆਨੀ ਦਵਿੰਦਰ ਸਿੰਘ ਪ੍ਰੀਤ, ਸਚਨਦੀਪ ਸਿੰਘ ਸੋਹਲ, ਬੀਬੀ ਦਲੇਲ ਕੌਰ ਖਾਲਸਾ, ਗਿ. ਸੁਖਵਿੰਦਰ ਸਿੰਘ ਮੰਢਾਲੀ, ਮੰਗਲ ਸਿੰਘ ਮਹਿਰਮ ਢਾਡੀ ਜਥੇ ਵਾਰਾਂ ਸੁਣਾਉਣਗੇ।
Advertisement
Advertisement
Advertisement