ਪ੍ਰਾਇਮਰੀ ਸਕੂਲਾਂ ਦੀਆਂ ਤਿੰਨ ਰੋਜ਼ਾ ਖੇਡਾਂ ਸਮਾਪਤ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 9 ਨਵੰਬਰ
ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਇੱਥੇ ਸਮਾਪਤ ਹੋ ਗਈਆਂ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਅ) ਇੰਜ. ਸੰਜੀਵ ਗੌਤਮ ਅਤੇ ਉਪ ਜ਼ਿਲ੍ਹਾ ਸਿਖਿਆ ਅਧਿਕਾਰੀ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਹੋਈਆਂ ਇਨ੍ਹਾਂ ਖੇਡਾਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਵੱਡੀ ਗਿਣਤੀ ’ਚ ਖਿਡਾਰੀਆਂ ਨੇ ਹਿੱਸਾ ਲਿਆ। ਸਮਾਪਤੀ ਸਮਾਰੋਹ ’ਚ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਮੇਅਰ ਸੁਰਿੰਦਰ ਕੁਮਾਰ ਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਜ਼ਿਲ੍ਹਾ ਪੱਧਰੀ ਖੇਡਾਂ ਦੇ ਨਤੀਜਿਆਂ ਵਿਚ ਅਥਲੈਟਿਕਸ ਦੇ 100 ਮੀਟਰ (ਲੜਕਿਆਂ) ਦੇ ਮੁਕਾਬਲੇ ਵਿਚ ਅਲਤਾਫ਼ ਰੇਜਾ ਬੁੱਲ੍ਹੋਵਾਲ ਨੇ ਪਹਿਲਾ ਤੇ ਅਮਨ ਦਸੂਹਾ ਨੇ ਦੂਜਾ, ਲੜਕੀਆਂ ਵਿਚ ਘੁੱਗੀ ਮੁਕੇਰੀਆਂ ਨੇ ਪਹਿਲਾ ਤੇ ਨੇਹਾ ਹੁਸ਼ਿਆਰਪੁਰ-2 ਨੇ ਦੂਜਾ, 200 ਮੀਟਰ (ਲੜਕਿਆਂ) ਵਿਚ ਅਲਤਾਫ਼ ਰੇਜਾ ਬੁੱਲ੍ਹੋਵਾਲ ਨੇ ਪਹਿਲਾ ਤੇ ਸੋਨੂ ਹੁਸ਼ਿਆਰਪੁਰ-ਬੀ ਨੇ ਦੂਜਾ, ਲੜਕੀਆਂ ਵਿਚ ਘੁੱਗੀ ਮੁਕੇਰੀਆਂ-2 ਨੇ ਪਹਿਲਾ ਤੇ ਹੁਸ਼ਿਆਰਪੁਰ-1 ਏ ਨੇ ਦੂਜਾ, 400 ਮੀਟਰ (ਲੜਕਿਆਂ) ਵਿਚ ਪ੍ਰਭਾਤ ਮਾਹਿਲਪੁਰ ਨੇ ਪਹਿਲਾ ਤੇ ਰਾਹੁਲ ਗੜ੍ਹਸ਼ੰਕਰ ਨੇ ਦੂਜਾ, ਲੜਕੀਆਂ ਵਿਚ ਸ਼ੀਤਲ ਹੁਸ਼ਿਆਰਪੁਰ-1 ਏ ਨੇ ਪਹਿਲਾ ਤੇ ਮੈਰੀ ਬੁੱਲ੍ਹੋਵਾਲ ਨੇ ਦੂਜਾ ਸਥਾਨ ਹਾਸਿਲ ਕੀਤਾ। ਜੇਤੂ ਖਿਡਾਰੀਆਂ ਦੀ ਸਿੱਖਿਆ ਅਧਿਕਾਰੀਆਂ ਤੇ ਪ੍ਰਬੰਧਕਾਂ ਨੇ ਹੌਸਲਾ ਅਫਜ਼ਾਈ ਕੀਤੀ।